wind_cyc_super_nov2017_ita_320x50

ਇਟਲੀ ਚ ਗੈਰੀ ਸੰਧੂ ਤੇ ਨਿਮਰਤ ਖਹਿਰਾ ਦਾ ਸ਼ੋਅ ਨੇ ਕਾਰਵਾਈ ਬੱਲੇ – ਬੱਲੇ

ਮਿਲਾਨ ਇਟਲੀ 06 ਅਕਤੂਬਰ (ਬਲਵਿੰਦਰ ਸਿੰਘ ਢਿੱਲੋ) – ਸਮੇਂ-ਸਮੇਂ ਸਿਰ ਪੰਜਾਬੀ ਗਾਇਕਾਂ ਦੇ ਵਿਦੇਸ਼ੀ ਟੂਰ, ਵਤਨੋਂ ਦੂਰ ਵੱਸਦੇ ਪੰਜਾਬੀਆਂ ਵਿਚ ਮਾਂ-ਬੋਲੀ ਪੰਜਾਬੀ ਤੇ ਪੰਜਾਬੀ p_20171104_203655ਸੱਭਿਆਚਾਰ ਨਾਲ ਜੋੜ ਕੇ ਰੱਖਣ ਦਾ ਇੱਕ ਅਹਿਮ ਉਪਰਾਲਾ ਹੈ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਦਿਆਂ ਇਟਲੀ ਦੇ ਉੱਘੇ ਪਰਮੋਟਰ ਕਮਲਜੀਤ ਸਿੰਘ ਮਾਨਤੋਵਾ, ਕਮਲਵੀਰ ਸੂੰਧ ਤੇ ਜਤਿੰਦਰ ਬੈਂਸ ਨੇ ਆਪਣੀ ਕੰਪਨੀ ਮਿਊਜ਼ਿਕ ਇੰਟਰਟੇਨਮੈਂਟ ਦੇ ਬੈਨਰ ਹੇਠ ਇਟਲੀ ਵੱਸਦੇ ਪੰਜਾਬੀ ਭਾਈਚਾਰੇ ਦੀ ਮੰਗ ਤੇ ਇਸ ਵਾਰ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਤੇ ਨਿਮਰਤ ਖਹਿਰਾ ਦਾ ਇਕ ਰੂਬਰੂ ਪ੍ਰੋਗਰਾਮ ਮੋਨਤੀਕਿਆਰੀ ਬਰੇਸ਼ੀਆ ਵਿੱਚ ਕਰਵਾਇਆ।
 ਸ਼ਰੂਆਤ ਤੇ ਨਿਮਰਤ ਖਹਿਰਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ੍ਰੋਤਿਆ ਨੂੰ ਪ੍ਰਭਾਵਿਤ ਕੀਤਾ। ਉਸ ਤੋਂ ਠੀਕ ਬਾਅਦ ਗੈਰੀ ਸੰਧੂ ਜਦੋ ਸਟੇਜ਼ ਤੇ ਆਏ ਤਾਂ ਉਹਨਾਂ ਦੇ ਚਾਹੁਣ ਵਾਲ਼ਿਆਂ ਨੇ ਤਾੜੀਆ ਨਾਲ ਨਿੱਘਾ ਸਵਾਗਤ ਕੀਤਾ ਤੇ ਗੈਰੀ ਸੰਧੂ ਨੇ ਆਪਣੇ ਗੀਤਾਂ ਨਾਲ ਸ੍ਰੋਤਿਆਂ ਦਾ ਮਨ ਮੋਹਿਆ। ਤੇ ਵੱਖ-ਵੱਖ ਗੀਤਾ ਰਾਹੀਂ ਪ੍ਰੋਗਰਾਮ ‘ਚ ਰੰਗ ਬੰਨਿਆ। ਪੰਜ-ਆਬ ਕੰਪਨੀ ਦੇ ਹਰਵਿੰਦਰ ਸਿੱਧੂ ਵੀ ਨਿਮਰਤ ਖਹਿਰਾ ਨਾਲ ਇਸ ਟੂਰ ਦੌਰਾਨ ਯੌਰਪ ਪਹੁੰਚੇ ਸਨ। ਇਟਲੀ ਦੇ ਮੰਨੇ-ਪ੍ਰਮੰਨੇ ਐਂਕਰ ਮਨਦੀਪ ਸੈਣੀ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ।  ਪ੍ਰੋਗਰਾਮ ‘ਚ ਫ਼ੋਟੋ ਗ੍ਰਾਫ਼ੀ ਇਟਲੀ ਦੇ ਪ੍ਰਸਿੱਧ ਵੀਰ ਸਟੂਡੀਉ ਨੇ ਕੀਤੀ। RIA Italia SPA ਮਨੀਟਰਾਸਫਰ ਦੇ ਹਰਬਿੰਦਰ ਸਿੰਘ ਧਾਲੀਵਾਲ ਵਲੋ ਸ਼ੋਅ ਨੂੰ ਸਪੋਨਸਰ ਕੀਤਾ ਗਿਆ।
ਕਾਫ਼ੀ ਅਰਸੇ ਬਾਅਦ ਇਟਲੀ ਵਾਸੀਆ ਨੂੰ ਅਜਿਹਾ ਸ਼ੋਅ ਵੇਖਣ ਨੂੰ ਮਿਲਿਆ ਜਿਸ ‘ਚ ਸ੍ਰੋਤਿਆਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ। ਇਸ ਸ਼ੋਅ ਦੀ ਖਾਸੀਅਤ ਇਹ ਰਹੀ ਕਿ ਇਟਲੀ ਵੱਸਦੇ ਪੰਜਾਬੀ ਇਸ ਸ਼ੋਅ ਨੂੰ ਦੇਖਣ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੇ। ਸ਼ੋਅ ਦੋਰਾਨ ਪ੍ਰਬੰਧਕਾ ਤੇ ਸ੍ਰੋਤਿਆ ਨੂੰ ਪ੍ਰੇਸ਼ਾਨੀ ਦਾ ਸਾਹਮਨਾ ਉਸ ਵਕਤ ਕਰਨਾ ਪਿਆ ਜਦੋਂ ਕੁਝ ਕੁ ਨੌਜਵਾਨ ਸ੍ਰੋਤਿਆਂ ਨੇ ਸਟੇਜ ਲਾਗੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸੈਣੀ ਪੈਲਸ ਅਤੇ ਰੈਸਟੂਰੈਂਟ ਦੇ ਮਾਲਕ ਰਿੰਕੂ ਸੈਣੀ ਤੇ ਉਸ ਦੀ ਟੀਮ ਨੇ ਬੜੇ ਹੀ ਸੂਜਵਾਨ ਤਰੀਕੇ ਨਾਲ ਇਸ ਪ੍ਰੇਸ਼ਾਨੀ ਦਾ ਹੱਲ ਕਰ ਲਇਆ। ਅਤੇ ਮਨਦੀਪ ਸੈਣੀ ਨੇ ਸਟੇਜ ਤੋ ਕਿਹਾ ਕਿ ਜੇ ਇਸ ਤਰਾਂ ਚੱਲਦਾ ਰਿਹਾ ਤਾ ਉਹ ਦਿਨ ਦੁਰ ਨਹੀਂ ਕਿ ਸਾਡੇ ਭਾਈਚਾਰੇ ਨੂੰ ਖਾਮਿਆਜ਼ੇ ਭੁਗਤਨੇ ਪੈਣਗੇ ਤੇ ਸ੍ਰੋਤੇ ਆਪਣੇ ਪਰਿਵਾਰਾਂ ਨੂੰ ਲਿਆਉਣ ਤੋਂ ਵਾਂਝੇ ਰਹਿਣਗੇ।