ਇਟਲੀ ‘ਚ ਪੰਜਾਬੀ ਫਿਲਮ ਲਾਵਾਂ ਫੇਰੇ ਦੇ ਸਾਰੇ ਸ਼ੋਅ ਹਾਊਸ ਫੁੱਲ

ਫਿਲਮ ਵੇਖਣ ਆਏ ਸਰੋਤੇ। ਫੋਟੋ : ਸਾਬੀ ਚੀਨੀਆਂ

ਫਿਲਮ ਵੇਖਣ ਆਏ ਸਰੋਤੇ। ਫੋਟੋ : ਸਾਬੀ ਚੀਨੀਆਂ

ਮਿਲਾਨ (ਇਟਲੀ) 27 ਫਰਵਰੀ (ਸਾਬੀ ਚੀਨੀਆਂ) – ਪ੍ਰਸਿੱਧ ਗਾਇਕ ਤੇ ਸਿੰਗਰ ਰੌਸ਼ਨ ਪ੍ਰਿੰਸ ਦੀ ਹੁਣੇ ਰਿਲੀਜ਼ ਹੋਈ ਪੰਜਾਬੀ ਫਿਲਮ ਲਾਵਾਂ ਫੇਰੇ ਦੇ ਇਟਲੀ ਦੇ ਸ਼ਹਿਰ ਲਵੀਨੀਉ ਤੇ ਕੋਰਤੇਨੋਵਾ ‘ਚ ਹੋਏ ਸਾਰੇ ਸ਼ੋਅ ਹਾਊਸ ਫੁੱਲ ਗਏ। ਫਿਲਮ ਵੇਖਕੇ ਸਿਨੇਮਾ ਹਾਲ ‘ਚੋਂ ਬਾਹਰ ਆਉਂਦੇ ਸਰੋਤਿਆਂ ਨੇ ਦੱਸਿਆ ਕਿ, ਰੌਸ਼ਨ ਪ੍ਰਿੰਸ ਦੇ ਨਾਲ ਤਿੰਨ ਜੀਜਿਆਂ ਦੇ ਕਿਰਦਾਰ ਨਿਭਾਉਂਦੇ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਹੋਰਨਾਂ ਸਾਥੀ ਕਲਾਕਾਰਾਂ ਨੇ ਆਪਣੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਫਿਲਮ ਪੂਰੀ ਤਰ੍ਹਾਂ ਪਰਿਵਾਰਕ ਸੀ, ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਤੇ ਇਸ ਫਿਲਮ ਨੂੰ ਚਿਰਾਂ ਤੱਕ ਯਾਦ ਰੱਖਣ ਦੀ ਗੱਲ ਆਖੀ। ਇਸ ਫਿਲਮ ਦੇ ਇਟਲੀ ਹੋਏ ਸ਼ੋਅ ਨੂੰ ‘ਰੀਆ ਕੰਪਨੀ’ ਵੱਲੋਂ ਸਪਾਂਸਰ ਕੀਤਾ ਗਿਆ ਸੀ। ਫਿਲਮ ਵੇਖਣ ਆਏ ਸਰੋਤਿਆ ਨੂੰ ਕੰਪਨੀ ਵੱਲੋਂ ਮੁਫ਼ਤ ਉਪਹਾਰ ਦੇਕੇ ਆਪਣਾ ਬਣਦਾ ਯੋਗਦਾਨ ਪਾਇਆ।