ਇਟਲੀ ‘ਚ ਸਰੋਤਿਆਂ ਦੇ ਸਨਮੁੱਖ ਹੋਣਗੇ ਤਰਸੇਮ ਜੱਸੜ ਤੇ ਕੈਬੀ ਰਾਜਪੁਰੀਆ

22 ਨੂੰ ਮਾਨਤੋਵਾ ਤੇ 23 ਨੂੰ ਅਪ੍ਰੀਲੀਆ ‘ਚ ਲੱਗਣਗੀਆਂ ਰੌਣਕਾਂ 

showਰੋਮ (ਇਟਲੀ) 18 (ਬਿਊਰੋ) – ਇਕ ਦੌਰ ਆਇਆ ਸੀ ਜਦੋਂ ਇਟਲੀ ‘ਚ ਸਟਾਰ ਕਲਾਕਾਰਾਂ ਦੇ ਸਟੇਜ ਸ਼ੋਅ ਘਾਟੇ ਵੱਲ ਜਾਣ ਕਰਕੇ ਬਹੁਤ ਸਾਰੇ ਪ੍ਰਮੋਟਰਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਸਨ, ਪਰ ਇਸ ਲਹਿਰ ਨੂੰ ਮੁੜ ਹੁਲਾਰਾ ਦੇਣ ਵਾਲੇ ਨੌਜਵਾਨ ਪ੍ਰਮੋਟਰ ਰਣਜੀਤ ਬੱਲ, ਦੀਪ ਧਨੋਆ  ਦੇ ਉੱਦਮ ਸਦਕੇ ਇਕ ਵਾਰ ਫਿਰ ਇਟਲੀ ਵਿਚ ਸਟਾਰ ਕਲਾਕਾਰਾਂ ਦੇ ਸਟੇਜ ਸ਼ੋਅ ਹੋਣ ਲੱਗ ਪਏ ਹਨ। ਇਸ ਕੜੀ ਨੂੰ ਅੱਗੇ ਤੋਰਦੇ ਹੋਏ ਬੱਲ ਕਰੀਏਟਿਵ ਵੱਲੋਂ 22 ਸਤੰਬਰ ਨੂੰ ਮਾਨਤੋਵਾ ਤੇ 23 ਸਤੰਬਰ ਨੂੰ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਅਪ੍ਰੀਲੀਆ ‘ਚ ਪੰਜਾਬੀ ਸਟਾਰ ਗਾਇਕ ਤਰਸੇਮ ਜੱਸੜ ਤੇ ਕੈਬੀ ਰਾਜਪੁਰੀਆ ਦਾ ਸਟੇਜ ਸ਼ੋਅ ਕਰਵਾਇਆ ਜਾ ਰਿਹਾ ਹੈ।

23 ਸਤੰਬਰ ਨੂੰ ਅਪ੍ਰੀਲੀਆ ਵਿਖੇ ਹੋਣ ਵਾਲੇ ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਬੱਲ, ਦੀਪ ਧੰਨੋਆ ਤੇ ਸਾਬੀ ਚੀਨੀਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ, ਸੈਂਟਰ ਇਟਲੀ ਵਿਚ ਰਹਿੰਦੇ ਪੰਜਾਬੀਆਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਇੱਥੋਂ ਦੇ ਕਸਬਾ ਅਪ੍ਰੀਲੀਆ ਵਿਚ ਵੀ ਇਕ ਸਟੇਜ ਸ਼ੋਅ ਰੱਖਿਆ ਗਿਆ ਹੈ। ਜਿਸ ਵਿਚ ਪਰਿਵਾਰਾਂ ਦੇ ਬੈਠਣ ਤੇ ਸਕਿਊਰਿਟੀ ਦੇ ਖਾਸ ਪ੍ਰਬੰਧ ਕੀਤੇ ਗਏ ਗਨ। ਅਪ੍ਰੀਲੀਆ ਵਿਚ ਸਟਾਰ ਗਾਇਕਾਂ ਦਾ ਖੁੱਲ੍ਹਾ ਅਖਾੜਾ ਵੇਖਣ ਤੇ ਉਸਦਾ ਆਨੰਦ ਲੈਣ ਲਈ ਸਰੋਤਿਆਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਸਕਦਾ ਹੈ। ਇਟਲੀ ਵਿਚ ਹੋਣ ਵਾਲੇ ਸਾਰੇ ਸ਼ੋਅਜ਼ ਨੂੰ ‘ਰੀਆ ਮਨੀ ਟਰਾਂਸਫਰ (RIA Money Transfer)’, ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ria1