ਇਟਲੀ ਵਿਚ ਪੰਜਾਬਣਾਂ ਵਲੋ ਕੀਤੀ ਗਿੱਧੇ ਦੀ ਪੇਸਕਾਰੀ ਨੇ ਕਰਾਈ ਬੱਲੇ ਬੱਲੇ

ਪੰਜਾਬੀ ਸੰਗੀਤ ਤੋ ਇਲਾਵਾ ਪੰਜਾਬੀ ਖਾਣਿਆ ਦਾ ਵੀ ਖੂਬ ਆਨੰਦ ਮਾਣਿਆ

gidhagidha1ਰੋਮ (ਇਟਲੀ)09 ਅਕਤੂਬਰ (ਕੈਥ) ਰੁਝੇਵਿਆਂ ਭਰੀ ਜ਼ਿੰਦਗੀ ਵਿਚ ਆਪਣੇ ਸ਼ੌਕ ਦੀ ਪੂਰਤੀ ਕਰਨ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਦਾ ਸਮਾ ਭਾਵੇ ਵਿਦੇਸਾ ਵਿਚ ਵਸਦੀਆ ਪੰਜਾਬਣਾ ਨੂੰ ਸੁਭਾਵਿਕ ਹੀ ਮਿਲਦਾ ਹੈ ਪਰ ਜਦੋ ਉਹ ਇਕਠੀਆ ਜੁੜ ਬੈਠਦੀਆ ਹਨ ਤਾ ਮੇਲੇ ਦੇ ਰੂਪ ਵਿਚ ਪੰਜਾਬੀ ਲੋਕ ਵਿਰਸੇ ਦੀਆ ਬਾਤਾ ਪਾ ਕੇ ਆਪਣੇ ਪੁਰਤਨ ਸਭਿਆਚਾਰ ਨੂੰ ਚਾਰ ਚੰਨ ਲਗਾ ਦਿੰਦੀਆ ਹਨ  ਅਜਿਹਾ ਸੁਨੇਹਾ ਲੈ ਕੇ ਪਿੜ ਵਿਚ ਆ ਜੁੜੀਆ ਇਟਲੀ ਦੀਆ ਪੰਜਾਬਣਾ ਜਿਨਾ ਨੇ ਗਿੱਧਾ,ਭੰਗੜਾ , ਬੋਲੀਆਂ ਅਤੇ ਪੰਜਾਬੀ ਗੀਤਾ ਤੇ ਨੱਚ ਨੱਚ ਕੇ ਧਰਤ ਹਿਲਾ ਦਿੱਤੀ ਭਾਵੇ ਕਿ ਤੀਆ ਦਾ ਤਿਉਹਾਰ ਪੰਜਾਬਣਾ ਲਈ ਖਾਸ ਅਹਿਮੀਅਤ ਰੱਖਦਾ ਹੈ ਪਰ ਉਥੇ ਹੀ  ਇਟਲੀ ਵਿੱਚ ਪੰਜਾਬੀ ਮੁਟਿਆਰਾਂ ਵੱਲੋਂ ਸੱਭਿਆਚਾਰ ਦੀ ਬਾਤ ਪਾਉਂਦਿਆ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਇਟਲੀ ਦੇ ਸਹਿਰ ਫੌਜਾ ਵਿਖੇ ਪੇਸ਼ ਕੀਤਾ ਜਿਥੇ ਕਿ ਕਮਲਜੀਤ ਕੌਰ , ਮਨਜੀਤ ਕੌਰ, ਰਾਜਵਿੰਦਰ ਕੌਰ, ਰਾਜਨਦੀਪ ਕੌਰ , ਸੁਨੀਤਾ ਰਾਣੀ, ਰਣਜੀਤ ਕੌਰ, ਮਨਜੀਤ ਕੌਰ, ਮੀਨਾ ਭਾਟੀਆ ਵਲੋ ਸਿਰਫ ਔਰਤਾ ਲਈ ਹੀ ਇਕ ਅਜਿਹਾ ਪ੍ਰਗੋਰਾਮ ਉਲੀਕਿਆ ਗਿਆ ਸੀ ਜਿਸ ਵਿਚ ਰੰਗ-ਬਰੰਗੇ ਪੰਜਾਬੀ ਸੂਟਾ ਵਿਚ ਸਜ ਧਜ ਕੇ ਆਈਆ ਪੰਜਾਬਣਾ ਨੇ ਗਿੱਧਾ,ਭੰਗੜਾ ਤੇ ਬੋਲੀਆਂ ਪਾ ਕੇ ਬੱਲੇ ਬੱਲੇ ਕਰਵਾਈ ਇਸ ਪ੍ਰੋਗਰਾਮ  ਵਿਚ ਫੁੱਲਕਾਰੀ,ਚਰਖਾ ,ਪੱਖੀਆਂ,ਗਾਗਰਾ,ਛੱਜ  ਵਿਸੇਸ ਅਕਰਸਣ ਸਨ ਇਸ ਮੌਕੇ ਬੋਲਦਿਆ  ਕੌਰ ਨੇ ਕਿਹਾ ਕਿ ਸਾਨੂੰ ਕਦੇ ਵੀ ਵਿਦੇਸਾ ਵਿਚ ਰਹਿੰਦਿਆ ਵੀ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਲੋਕ ਨਾਚ ਗਿੱਧੇ,ਭੰਗੜੇ ਤੋ ਮੁਨਕਰ ਨਹੀ ਹੋਣਾ ਚਾਹੀਦਾ ਸਗੋ ਇਟਲੀ ਭਰ ਵਿਚ ਹੰਦੇ ਮਲਟੀਕਲਚਰ ਪ੍ਰੋਗਰਾਮਾ ਵਿਚ ਪੰਜਾਬ ਦੇ ਲੋਕ ਨਾਚਾ ਨੂੰ ਹਿੱਸਾ ਬਣਾਉਣਾ ਚਾਹੀਦਾ ਹੈ ਤਾ ਜੋ ਵਿਦੇਸੀਆ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬੀ ਵਾਕਿਆ ਹੀ ਅਮੀਰ ਵਿਰਸੇ ਦੇ ਮਾਲਕ ਹਨ ਅਖੀਰ ਵਿਚ ਇਸ ਪ੍ਰਗੋਰਾਮ ਵਿਚ ਪਹੰਚੇ ਦਰਸਕਾ ਨੇ ਪੰਜਾਬੀ ਸੰਗੀਤ ਤੋ ਇਲਾਵਾ ਪੰਜਾਬੀ ਖਾਣਿਆ ਦਾ ਵੀ ਖੂਬ ਆਨੰਦ ਮਾਣਿਆ.