ਇਟਲੀ ਵਿਚ ਸ਼ਾਹੀ ਅੰਦਾਜ ਵਿਚ ਹੋਈ ਮੁਕੇਸ਼ ਅੰਬਾਨੀ ਦੀ ਬੇਟੀ ਦੀ ਮੰਗਣੀ

ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਇਟਲੀ ਵਿੱਚ ਡੇਰਾ ਜਮਾਇਆ

ambaniambani1ਇੰਡੀਆ ਦੇ ਸਭ ਤੋਂ ਵੱਡੇ ਵਪਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਮੰਗਣੀ ਇਟਲੀ ਦੀ ਲੇਕ ਕੋਮੋ ਵਿੱਚ ਆਨੰਦ ਪੀਰਾਮਲ ਦੇ ਨਾਲ ਸੰਪੰਨ ਹੋਈ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਕੁੜਮਾਈ ਕੱਲ੍ਹ ਸ਼ਾਹੀ ਅੰਦਾਜ ਵਿੱਚ ਧੂਮਧਾਮ ਨਾਲ ਪੂਰੀ ਹੋਈ। ਅੰਬਾਨੀ ਨੇ ਆਪਣੀ ਬੇਟੀ ਦੀ ਮੰਗਣੀ ਨੂੰ ਸ਼ਾਹੀ ਮੰਗਣੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਇਸ ਸਮਾਗਮ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਇਟਲੀ ਵਿੱਚ ਡੇਰਾ ਜਮਾਇਆ। ਆਮਿਰ ਖਾਨ, ਪ੍ਰਿਅੰਕਾ ਚੋਪੜਾ, ਅਨਿਲ ਕਪੂਰ, ਸੋਨਮ ਕਪੂਰ, ਕਰਨ ਜੌਹਰ, ਜਾਹਨਵੀ ਕਪੂਰ, ਡਿਜਾਇਨਰ ਮਨੀਸ਼ ਮਲਹੋਤਰਾ ਸਮੇਤ ਕਈ ਸਿਤਾਰੇ ਇੰਗੇਜਮੇਂਟ ਸੇਰੇਮਨੀ ਦੇ ਗਵਾਹ ਬਣੇ।
ਪ੍ਰਿਅੰਕਾ ਚੋਪੜਾ ਆਪਣੇ ਮੰਗੇਤਰ ਨਿਕ ਨਾਲ ਸ਼ਾਮਿਲ ਹੋਈ। ਇਸ ਤੋਂ ਇਲਾਵਾ ਜੂਹੀ ਚਾਵਲਾ ਵੀ ਅੱਜਕਲ੍ਹ ਮੰਗਣੀ ‘ਚ ਸ਼ਾਮਿਲ ਹੋਣ ਲਈ ਇਟਲੀ ਵਿਚ ਹੀ ਹੈ। ਅਦਾਕਾਰ ਅਨਿਲ ਕਪੂਰ ਉਨ੍ਹਾਂ ਦਾ ਜਵਾਈ ਆਨੰਦ ਆਹੂਜਾ ਅਤੇ ਬੇਟੀ ਸੋਨਮ ਨੇ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਸਮਾਗਮ ‘ਚ ਹਾਜ਼ਰੀ ਭਰੀ। ਮੰਗਣੀ ਦਾ ਇਹ ਸਮਾਗਮ 21 ਸਤੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਕੱਲ੍ਹ ਤੱਕ ਚੱਲੇਗਾ।
ਈਸ਼ਾ ਅੰਬਾਨੀ ਦੀ ਸਗਾਈ ਪੂਰੀ ਤਰ੍ਹਾਂ ਇੰਗਲਿਸ਼ ਵੇਡਿੰਗ ਵਰਗੀ ਲੱਗ ਰਹੀ ਸੀ। ਈਸ਼ਾ, ਬੇਬੀ ਪਿੰਕ ਰੰਗ ਦੀ ਗਾਊਨ ਅਤੇ ਆਨੰਦ ਪੀਰਾਮਲ ਸ਼ੇਰਵਾਨੀ ਲੁੱਕ ਵਿਚ ਖੂਬ ਜਚ ਰਹੇ ਸਨ। ਪਿਤਾ ਮੁਕੇਸ਼ ਅੰਬਾਨੀ ਦਾ ਹੱਥ ਫੜ੍ਹ ਕੇ ਈਸ਼ਾ ਵੇਨਿਊ ਵਿੱਚ ਪਹੁੰਚੀ ਅਤੇ ਫਿਰ ਆਨੰਦ ਉਸ ਨੂੰ ਆਪਣੇ ਨਾਲ ਸਟੇਜ ਉੱਤੇ ਲੈ ਗਏ।