ਈਸ਼ਵਰ ਦੇ ਨਾਂਅ ਨਾਲ ਸੋਨਾਕਸ਼ੀ ਨੌਜਵਾਨਾਂ ਨੂੰ ਚੰਗੇ ਰਾਹ ਵੱਲ ਤੋਰੇਗੀ

ssinhaਦਮਦਾਰ ਅਭਿਨੈ ਦੇ ਬਾਵਜੂਦ ਵੀ ਸੋਨਾਕਸ਼ੀ ਸਿਨਹਾ ‘ਨੂਰ’ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਸੋਨਾ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਉਸ ਦੇ ਨਾਂਅ ਦੇ ਮੁੰਬਈ ਦੇ ਇਕ ਰੈਸਟੋਰੈਂਟ ‘ਚ ‘ਕੇਕ’ ਬਣਿਆ ਹੈ ਤੇ ਇਸ ‘ਮਿਲਕ ਕੇਕ’ ਦੀ ਵਿੱਕਰੀ ਵੀ ਬਹੁਤ ਹੈ। ਕੀ ਹੁਣ ਸੋਨਾਕਸ਼ੀ ਸਿਨਹਾ ‘ਮਿਲਕ ਕੇਕ’ ਜਾਂ ਖਾਣ-ਪੀਣ ਦੀਆਂ ਵਸਤੂਆਂ ਦੀ ਹੀਰੋਇਨ ਬਣਨ ਦੇ ਕਾਬਲ ਰਹਿ ਗਈ ਹੈ। ‘ਇੰਡੀਅਨ ਆਈਡਲ’, ‘ਨੱਚ ਬੱਲੀਏ’ ਤੋਂ ਬਾਅਦ ਸੋਨਾਕਸ਼ੀ ਸਿਨਹਾ ਫਿਰ ਟੀਵੀ ‘ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਹੁਣ ਸੋਨਾ ਕਰ ਰਹੀ ਹੈ ਬਾਬਾ ਰਾਮਦੇਵ ਨਾਲ ਇਕ ਟੀਵੀ ਸ਼ੋਅ ਤੇ ‘ਓਮ ਸ਼ਾਂਤੀ ਓਮ’ ਨਾਂਅ ਦਾ ਇਹ ਸ਼ੋਅ ਸੋਨਾ ਦੀ ਸਹਿਮਤੀ ਨਾਲ ਹੀ ਬਾਬਾ ਰਾਮਦੇਵ ਨੇ ਤਿਆਰ ਕੀਤਾ ਹੈ। ਬਾਬਾ ਰਾਮਦੇਵ ਉਹੀ ਹੀ ਹਨ ਜਿਨ੍ਹਾਂ ਨੂੰ ਸੋਨਾ ਦਾ ਨਾਂਅ ਤੱਕ ਵੀ ਨਹੀਂ ਆਉਂਦਾ, ਉਹ ਉਸ ਨੂੰ ‘ਮੀਨਾਕਸ਼ੀ’ ਤੱਕ ਬੋਲ ਜਾਂਦੇ ਹਨ। ‘ਭਜਨ’ ‘ਤੇ ਆਧਾਰਿਤ ਇਸ ਸ਼ੋਅ ਨਾਲ ਸੋਨਾ ਹੁਣ ਨੌਜਵਾਨਾਂ ਨੂੰ ਆਸਥਾ ਤੇ ਭਗਤੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਫਲਾਪ ਫ਼ਿਲਮਾਂ ਤੋਂ ਬਾਅਦ ਭਜਨ ਬੰਦਗੀ ਤੇ ਆਸਥਾ ਹੀ ਹੁਣ ਸੋਨਾ ਦੀ ਬੇੜੀ ਪਾਰ ਲਾਏਗੀ। ਸੋਨਾਕਸ਼ੀ ਦੀ ਸਾਰੀ ਊਰਜਾ ਹੁਣ ਬਾਬਾ ਰਾਮਦੇਵ ਦੇ ਇਸ ਸ਼ੋਅ ਵੱਲ ਹੈ। ਸਭ ਕੁਝ ਭੁੱਲ ਕੇ ਬਾਬਾ ਰਾਮਦੇਵ ਨਾਲ ਟੀਮ ਬਣਾ ਕੇ ਪ੍ਰਭੂ-ਈਸ਼ਵਰ ਦੇ ਨਾਂਅ ਨਾਲ ਹੁਣ ਸੋਨਾਕਸ਼ੀ ਆਪਣਾ ਵੀ ਭਲਾ ਕਰੇਗੀ ਤੇ ਨੌਜਵਾਨਾਂ ਨੂੰ ਵੀ ਚੰਗੇ ਰਾਹ ਵੱਲ ਤੋਰਨ ਵਾਲੀ ਹੈ।