ਕਲਚਰਲ ਫੈਸਟੀਵਲ ਦੌਰਾਨ ਢੋਲ ਦੀ ਤਾਲ ‘ਤੇ ਝੂਮ ਉੱਠੇ ਗੋਰੇ

bhagraਪਾਦੋਵਾ (ਇਟਲੀ) 12 ਦਸੰਬਰ (ਸਾਬੀ ਚੀਨੀਆਂ) – ਇਟਲੀ ਦੇ ਸ਼ਹਿਰ ਪਾਦੋਵਾ ‘ਚ ਅੰਤਰਰਾਸ਼ਟਰੀ ਬਹੁ-ਕਲਾ ਮੇਲੇ ਦੌਰਾਨ ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਵਿਦੇਸ਼ੀ ਲੋਕ ਵੀ ਖੂਬ ਪ੍ਰਭਾਵਿਤ ਹੋਏ। ਭੰਗੜਾ ਬੁਆਇਜ ਐਂਡ ਗਰਲਜ ਗਰੁੱਪ ਇਟਲੀ ਦੁਆਰਾ ਇਸ ਪ੍ਰੋਗਰਾਮ ‘ਚ ਭੰਗੜੇ ਦੀ ਅਦਾਕਾਰੀ ਨਾਲ ਅਜਿਹਾ ਰੰਗ ਬੰਨਿਆ ਕਿ ਉੱਥੇ ਹਾਜਰ ਸਾਰੇ ਗੋਰੇ ਗੋਰੀਆਂ ਵੀ ਝੂਮਣ ਲੱਗ ਗਏ। ਪੰਜਾਬੀ ਗੀਤਾਂ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਜਿੱਥੇ ਮਾਹੌਲ ਅਤਿ ਰੰਗੀਰਨ ਸੀ, ਉੱਥੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਸੀ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਪਹੁੰਚੇ ਬੋਲੀ ਮਸਾਲਾ ਡਾਂਸ ਕੰਪਨੀ, ਨੇਗਮਾ ਡਾਂਸ ਗਰੁੱਪ ਤੇ ਨਰੱਤਕੀ ਗਰੁੱਪ ਦੁਆਰਾ ਵੀ ਆਪੋ ਆਪਣੇ ਢੰਗ ਨਾਲ ਭਾਰਤੀ ਸੰਸਕ੍ਰਿਤੀ ਤੇ ਸੰਗੀਤਕ ਵੰਨਗੀਆਂ ਦਾ ਨਿਵੇਲਕਾ ਰੰਗ ਬਖੇਰਿਆ ਗਿਆ। ਥਾਂਈਲੈਂਡ, ਚੀਨ, ਏਸ਼ੀਆਂ ਤੇ ਯੂਰਪ ਦੇ ਹੋਰ ਵੱਖ ਵੱਖ ਮੁਲਕਾਂ ਦੇ ਕਲਾਕਾਰਾਂ ਦੁਆਰਾ ਅਨੌਖੀਆਂ ਤੇ ਮਨਮੋਹਿਤ ਕਲਾਂ ਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।