ਕਾਸਤੇਲਫਰਾਂਕੋ ਵਿਖੇ ਪਹਿਲੀ ਵਾਰ ਮਨਾਇਆ ਤੀਜ ਦਾ ਤਿਉਹਾਰ ਯਾਦਗਾਰੀ ਹੋ ਨਿੱਬੜਿਆ

castelfrancoਰੋਮ (ਇਟਲੀ) 1 ਸਤੰਬਰ (ਕੈਂਥ) – ਇਟਲੀ ਵਿੱਚ ਵੱਸਦੀਆਂ ਪੰਜਾਬਣਾਂ ਵੱਲੋਂ ਆਪਣੇ ਵਿਰਸੇ ਅਤੇ ਵਿਰਾਸਤ ਨਾਲ ਜੁੜੇ ਰਹਿਣ ਲਈ ਇਟਲੀ ਦੇ ਕਸਬਾ ਕਾਸਤੇਲਫਰਾਂਕੋ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ ਪਹਿਲੀ ਵਾਰ ਮਨਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਔਰਤਾਂ, ਲੜਕੀਆਂ ਅਤੇ ਬਜੁਰਗ ਬੀਬੀਆਂ ਅਤੇ ਬੱਚੀਆ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਤੀਆਂ ਤੀਜ ਦੀਆਂ ਦੇ ਇਸ ਤਿਉਹਾਰ ਵਿਚ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਪੰਜਾਬਣਾਂ ਨੇ ਖੂਬ ਰੰਗ ਬੰਨਿਆ। ਇਸ ਮੇਲੇ ਵਿੱਚ ਫੁੱਲਕਾਰੀ, ਚਰਖੇ, ਪੱਖੀਆਂ ਤੇ ਰੰਗ-ਬਰੰਗੇ ਪੰਜਾਬੀ ਸੂਟ ਮੇਲੇ ਦੀ ਸ਼ਾਨ ਨੂੰ ਚਾਰ ਚੰਨ੍ਹ ਲਗਾ ਰਹੇ ਸਨ। ਇਸ ਮੇਲੇ ਵਿਚ ਪੰਜਾਬੀ ਗੀਤਾਂ ਤੇ ਬੀਬੀਆਂ ਅਤੇ ਬੱਚੀਆਂ ਨੇ ਨੱਚ ਨੱਚ ਕੇ ਚੰਗੀ ਰੌਣਕ ਲਾਈ ਅਤੇ ਰੱਜ ਕੇ ਆਨੰਦ ਮਾਣਿਆ। ਇਸ ਵਿਚ ਪੰਜਾਬਣਾਂ ਨੇ ਪੰਜਾਬੀ ਸੂਟ ਪਹਿਨੇ ਹੋਏ ਸਨ ਤੇ ਪੂਰਾ ਪੰਜਾਬ ਵਰਗਾ ਮਾਹੌਲ ਲੱਗ ਰਿਹਾ ਸੀ। ਇਸ ਮੌਕੇ ਬੋਲਦਿਆਂ ਹਰਜੀਤ ਕੌਰ ਨੇ ਕਿਹਾ ਕਿ, ਵਿਦੇਸ਼ਾਂ ਵਿਚ ਇਸ ਤਰ੍ਹਾਂ ਦੇ ਮੇਲੇ ਕਰਵਾਉਣ ਦਾ ਮਕਸਦ ਭਾਰਤੀ ਨਾਰੀ ਦੇ ਕਲਚਰਾਤਮਕ ਸਵਰੂਪ ਨੂੰ ਉਭਾਰਣ ਦਾ ਹੈ ਅਤੇ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜ੍ਹਨ ਦਾ ਉਪਰਾਲਾ ਹੈ। ਇਸ ਮੌਕੇ ਜਸਵਿੰਦਰ ਕੌਰ, ਕਮਲ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ ਦੇ ਸਹਿਯੋਗ ਸਦਕਾ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰਚਰਨ ਸਿੰਘ ਭੁੰਗਰਨੀ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਪ੍ਰਭਜੋਤ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ ਕਾਲਾ, ਜਸਪਾਲ ਸਿੰਘ, ਅਸ਼ੋਕ ਸਿੰਘ ਵੱਲੋਂ ਕੀਤਾ ਗਿਆ ਸੀ।