ਕਿੰਗ ਖਾਨ ਦੀ ਰਈਸ ਪੂਰੇ ਇਟਲੀ ਵਿਚ ਕੀਤੀ ਜਾਵੇਗੀ ਰਿਲੀਜ਼

raeesਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਰਿਲੀਜ਼ ਹੋਣ ਲਈ ਤਿਆਰ ਹੈ। ਸ਼ਾਹਰੁਖ ਨੇ ਆਪਣੀ ਫ਼ਿਲਮ ‘ਚ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖ਼ਾਨ ਨੂੰ ਲਿਆ ਹੈ। ਫਿਲਮ ਗੁਜਰਾਤ ਦੀ ਪ੍ਰਸ਼ਠਭੂਮੀ ਉੱਤੇ ਆਧਾਰਿਤ ਹੈ। ਸ਼ੀਤਲ ਸ਼ਰਮਾ ਨੇ ਖਾਸ ਤੌਰ ‘ਤੇ ਇਸ ਫ਼ਿਲਮ ਲਈ ਸ਼ਾਹਰੁਖ ਦਾ ਪਹਿਰਾਵਾ ਬਣਾਇਆ। ‘ਰਈਸ’ ‘ਚ ਸ਼ਾਹਰੁਖ ਦੇ ਤਿੰਨ ਰੂਪ ਨਜ਼ਰ ਆ ਰਹੇ ਹਨ। ‘ਰਈਸ’ 1980 ਦੇ ਗੁਜਰਾਤ ਦੀ ਕਹਾਣੀ ਹੈ। ਇਕ ਨਸ਼ੇ ਦੇ ਤਸਕਰ ਨੂੰ ਤਬਾਹ ਕਰਨ ਵਾਲੇ ਕੜਕ ਪੁਲਿਸ ਅਫ਼ਸਰ ਦਾ ਰੂਪ ‘ਰਈਸ’ ਦੀ ਖਾਸੀਅਤ ਹੈ। ਮਾਹਿਰਾ ਖ਼ਾਨ ਅਤੇ ਵੱਡੇ ਕਾਲਰ ਵਾਲੀ ਕਮੀਜ਼ ਨਾਲ ਸ਼ਾਹਰੁਖ ਫ਼ਿਲਮ ‘ਚ ਜਚੇਗਾ। 24 ਜਨਵਰੀ ਅਤੇ 26 ਜਨਵਰੀ ਨੂੰ 20:00 ਵਜ਼ੇ ਸਿਨੇਮਾ ਮਾਈਸਤੋਸੋ, ਵੀਆ ਆਪੀਆ ਨੂਓਵਾ, ਰੋਮਾ ਵਿਚ ਫ਼ਿਲਮ ਦਿਖਾਈ ਜਾਵੇਗੀ। ਮਿਲਾਨ ਵਿਚ 24 ਜਨਵਰੀ ਨੂੰ 20:30, 25 ਜਨਵਰੀ ਨੂੰ 18:30 ਅਤੇ 28 ਜਨਵਰੀ ਨੂੰ 12:30 ਵਜੇ ਸਿਨੇਮਾ ਬੇਲਤਰਾਦੇ, ਵੀਆ ਨੀਨਾ ਓਕਸੀਲਾ 10 ਵਿਚ ਦਿਖਾਈ ਜਾਵੇਗੀ। ਜੇਨੋਵਾ ਵਿਖੇ 29 ਜਨਵਰੀ ਨੂੰ 10:30 ਵਜੇ ਸਿਨੇਮਾ ਕਾਪੂਚੀਨੀ, ਪਿਆਸਾ ਦੈਲਾ ਕਾਪੂਚੀਨੀ 1 ਵਿਚ ਦਿਖਾਈ ਜਾਵੇਗੀ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਸੋਸ਼ਲ ਮੀਡੀਆ ਉੱਤੇ ਇਸਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਵੇਖਣਾ ਦਿਲਚਸਪ ਹੋਵੇਗਾ ਕਿ ਫੈਂਸ ਇਸ ਨੂੰ ਕਿਵੇਂ ਰਿਸਪਾਂਸ ਦਿੰਦੇ ਹਨ।