ਕੀਵੀ ਪੰਜਾਬੀ ਐਵਾਰਡਜ਼ ਨੇ ਦੂਸਰੇ ਵਰ੍ਹੇ ਵੀ ਭਾਈਚਾਰੇ ਦੇ ਦਿਲ ਜਿੱਤੇ

ਪੰਜਾਬੀ ਫਿਲਮੀ ਅਦਾਕਾਰਾਂ ਅਤੇ ਨਾਮਵਰ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ!

kiwikiwi1ਆਕਲੈਂਡ-(ਰੰਧਾਵਾ) ਐਤਵਾਰ ਦੀ ਸ਼ਾਮ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰੱਸਟ (ਰੇਡੀਉ ਸਪਾਈਸ) ਵਲੋਂ ਦੂਸਰਾ ਸਲਾਨਾ ਕੀਵੀ ਪੰਜਾਬੀ ਐਵਾਰਡਜ਼ ਸਮਾਰੋਹ ਕਰਵਾਇਆ ਗਿਆ।ਜਿੱਥੇ ਭਾਈਚਾਰੇ ਵਲੋਂ ਸਹਿਯੋਗੀ ਸੱਜਣਾਂ ਦੀ ਬਦੌਲਤ ਇਸ ਸਮਾਰੋਹ ਵਿੱਚ, ਕੁੱਲ ਛੇ ਵੱਕਾਰੀ ਅਵਾਰਡ ਸੰਸਥਾਗਤ ਅਤੇ ਵਿਅਕਤੀਗਤ ਤੌਰ ‘ਤੇ ਭੇਂਟ ਕੀਤੇ ਗਏ, ਉੱਥੇ ਪੰਜਾਬੀ ਫਿਲਮੀ ਹਸਤੀਆਂ ਸ. ਮਲਕੀਤ ਸਿੰਘ ਰੌਣੀ, ਬੀਬਾ ਗੁਰਪ੍ਰੀਤ ਕੌਰ ਭੰਗੂ ਅਤੇ ਬੀਬਾ ਨਿਰਮਲ ਰਿਸ਼ੀ ਅਤੇ ਨਾਮਵਰ ਸ਼ਖਸ਼ੀਅਤਾਂ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਨੇਤਾ ਜਨਾਬ ਅਸ਼ਰਫ ਚੌਧਰੀ, ਜੱਜ ਸਵਰਨ ਅਜੀਤ ਸਿੰਘ, ਨੈਸ਼ਨਲ ਪਾਰਟੀ ਨੇਤਾ ਸੰਨੀ ਕੌਸ਼ਲ, ਸ. ਅਜੀਤ ਸਿੰਘ ਰੰਧਾਵਾ ਆਦਿ ਨੇ ਸ਼ਿਰਕਤ ਕੀਤੀ।

ਇਸ ਐਵਾਰਡ ਸਮਾਰੋਹ ਦਾ ਹੱਲਾਸ਼ੇਰੀ ਭਰਿਆ ਮੁੱਖ ਮੰਤਵ ਪੂਰਾ ਕਰਦਿਆਂ ਕਰਮਵਾਰ 2018 ਦੇ ਵਰ੍ਹੇ ਲਈ ਆਰਗੇਨਾਈਜ਼ੇਸ਼ਨ ਆਫ ਦਾ ਯੀਅਰ-ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ, ਸਪੋਰਟਸਮੈਨ ਆਫ ਦਾ ਯੀਅਰ-ਸਰਪ੍ਰੀਤ ਸਿੰਘ (ਫੁੱਟਬਾਲ ਦਾ ਅੰਤਰਰਾਸ਼ਟਰੀ ਕੀਵੀ ਪੰਜਾਬੀ ਖਿਡਾਰੀ), ਆਨਰੇਰੀ ਪੰਜਾਬੀ-ਸ਼੍ਰੀ ਧਰਮੇਸ਼ ਪਾਰਿਖ, ਆਊਟਸਟੈਂਡਿੰਗ ਕੌਂਟਰੀਬਿਊਸ਼ਨ ਫਾਰ ਦਾ ਕਮਿਊਨਿਟੀ ਲਈ ਭਾਈ ਰਾਜਵੀਰ ਸਿੰਘ ਅਤੇ ਪਰਿਵਾਰ(ਸਿੱਖ ਸੰਗਤ, ਹੈਮਿਲਟਨ), ਵੋਮੈਨ ਆਫ ਦਾ ਯੀਅਰ ਐਵਾਰਡ-ਬੀਬੀ ਜੀਤ ਕੌਰ ਅਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ-ਸ: ਪ੍ਰਿਥੀਪਾਲ ਸਿੰਘ ਬਸਰਾ ਹੋਰਾਂ ਨੂੰ ਪ੍ਰਦਾਨ ਕੀਤੇ ਗਏ। ਰਾਗ ਟਾਈਮ ਗਰੁੱਪ ਨੇ ਸਾਜ਼ਾਂ ਦਾ ਜਾਦੂ ਬਿਖੇਰਿਆ ਅਤੇ ਨਾਸਿਰ ਮਿਰਜ਼ਾ, ਹਰਮੀਕ ਸਿੰਘ ਅਤੇ ਵਰਿੰਦਰ ਸਿੰਘ ਨੇ ਆਵਾਜ਼ ਦੀ ਕਲਾ ਵਿਖਾਈ।ਸ. ਮਲਕੀਤ ਸਿੰਘ ਰੌਣੀ, ਬੀਬਾ ਗੁਰਪ੍ਰੀਤ ਕੌਰ ਭੰਗੂ ਅਤੇ ਬੀਬਾ ਨਿਰਮਲ ਰਿਸ਼ੀ ਵਰਗੇ ਰੰਗਮੰਚ ਅਤੇ ਸੁਨਹਿਰੀ ਪਰਦੇ ਦੇ ਮੰਝੇ ਹੋਏ ਕਲਾਕਾਰਾਂ ਨੂੰ ਰੂ-ਬਰੂ ਅਤੇ ਸਨਮਾਨਿਤ ਕੀਤਾ ਗਿਆ। “ਨੱਚਦਾ ਪੰਜਾਬ” ਦੀ ਭੰਗੜਾ ਟੀਮ ਨੇ ਸ਼ਾਨਦਾਰ ਰੰਗ ਬੰਨਿਆਂ ਜਦੋਂ ਕਿ ਗੁਰਸਿਮਰਨ ਸਰਕਾਰੀਆ, ਨਵਤੇਜ ਰੰਧਾਵਾ ਅਤੇ ਪਰਮਿੰਦਰ ਸਿੰਘ ਪਾਪਾਟੋਏਟੋਏ ਵਲੋਂ ਮੰਚ ਸੰਚਾਲਨ ਕੀਤਾ ਗਿਆ।

ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰੱਸਟ ਵਲੋਂ ਨਰਿੰਦਰਵੀਰ ਸਿੰਘ, ਅਮਰੀਕ ਸਿੰਘ, ਕੁਲਵੰਤ ਕੌਰ, ਹਰਜੀਤ ਕੌਰ, ਹਰਮੀਕ ਸਿੰਘ, ਪਤਵਿੰਦਰ  ਮਠਾਰੂ, ਜੱਸ ਸੈਣੀ, ਸੁਰਿੰਦਰ ਗਰਚਾ, ਸੁਖਵਿੰਦਰ (ਆਈ ਕਲਰ ਗ੍ਰਾਫਿਕਸ), ਗੁਰਨੀਤ ਰਹਿਸੀ, ਲੱਕੀ ਸੈਣੀ, ਨਵਦੀਪ ਕਟਾਰੀਆ ਅਤੇ ਰੁਪਿੰਦਰ ਬਾਜਵਾ ਹੋਰਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਸਮਾਗਮ ਨੇਪਰੇ ਚੜ੍ਹਾਇਆ। ਅਗਲੇ ਸਾਲ ਵਿਸਾਖੀ ਮੌਕੇ, ਪ੍ਰੰਬਧਕਾਂ (ਰੇਡੀਉ ਸਪਾਈਸ) ਵਲੋਂ “ਨਿਊਜ਼ੀਲੈਂਡ ਸਿੱਖ ਐਵਾਰਡ” ਕਰਵਾਉਣ ਦਾ ਵੀ ਐਲਾਨ ਕੀਤਾ ਗਿਆ, ਜਿਸਦੇ ਮੱਦੇਨਜ਼ਰ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਅੰਤ ਵਿੱਚ ਕਾਰੋਬਾਰੀ ਮਿੱਤਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਵੱਡਮੁਲੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ।