ਕੁਦਰਤੀ ਚੀਜਾਂ ਨਾਲ ਵਧੇਰੇ ਪਿਆਰ ਕਰਦੀ ਹੈ ਯਾਮੀ

yamiਪੰਜਾਬਣ ਮੁਟਿਆਰ ਤੇ ਇਸ ਵੇਲੇ ਹਿੰਦੀ ਸਿਨੇਮਾ ਦੀ ਹਰਮਨ-ਪਿਆਰੀ ਨਾਇਕਾ ਯਾਮੀ ਗੌਤਮ ਸੋਹਣੀ, ਤੰਦਰੁਸਤ ਤੇ ਤੇਜ਼ਤਰਾਰ ਨਾਇਕਾ ਹੈ। ‘ਕਾਬਿਲ’ ਫ਼ਿਲਮ ਨਾਲ ਹਰ ਪਾਸੇ ਚਰਚਿਤ ਹੋਈ ਯਾਮੀ ਰੱਜਵਾਂ ਪਾਣੀ ਪੀਂਦੀ ਹੈ। ਕੁਦਰਤੀ ਚੀਜ਼ਾਂ ਆਉਲੇ ਦਾ ਆਚਾਰ, ਲਸਣ, ਅਦਰਕ ਦੀ ਕੜ੍ਹੀ ਸਭ ਚੀਜ਼ਾਂ ਖਾਂਦੀ ਹੈ। ਹਲਦੀ ‘ਚ ਖੰਡ ਪਾ ਕੇ ਸ਼ਹਿਦ ਮਿਲਾ ਕੇ ਉਹ ਚਿਹਰੇ ‘ਤੇ ਮਾਲਿਸ਼ ਕਰਦੀ ਹੈ। ਘਿਓ ਨਾਲ ਉਹ ਬੁੱਲ੍ਹਾਂ ਨੂੰ ਸਾਫ਼ ਕਰਦੀ ਹੈ। ਜੈਲ ਤੇ ਸ਼ੈਂਪੂ ਘਟ ਵਰਤਦੀ ਹੈ ਤੇ ਨਿੰਬੂ ਪਾਣੀ ਨਾਲ ਵਾਲ ਧੋਂਦੀ ਹੈ। ਯਾਮੀ ਨਾਰੀਅਲ ਪਾਣੀ ਪੀਣ ਤੋਂ ਇਲਾਵਾ ਇਸ ਨਾਲ ਚਿਹਰਾ ਵੀ ਧੋਂਦੀ ਹੈ। ਯਾਮੀ ਦੇ ਸੋਸ਼ਲ ਮੀਡੀਆ ਖਾਤੇ ਵਾਰ-ਵਾਰ ਹੈਕ ਵੀ ਹੋਏ, ਪਰ ਉਹ ਘਬਰਾਈ ਨਹੀਂ। ਕੁਝ ਵੀ ਹੋਵੇ ਯਾਮੀ ਇਸ ਸਮੇਂ ਪੂਰੀ ਚੁਸਤੀ ਨਾਲ ਆਪਣਾ ਕੈਰੀਅਰ ਸੰਵਾਰ ਰਹੀ ਹੈ। ਯਾਮੀ ਨਾ ਹੀ ਆਪਣੇ ਪਿਛੋਕੜ ਨੂੰ ਭੁੱਲੀ ਹੈ ਤੇ ਨਾ ਹੀ ਆਪਣੇ ਦੇਸ਼ ਪੰਜਾਬ ਨੂੰ, ਇਹ ਵੀ ਉਸ ਦੀ ਵੱਡੀ ਖਾਸੀਅਤ ਹੈ। ਦਾਦੀ ਮਾਂ ਨਾਲ ਪਿਆਰ ਹੀ ਉਸ ਦੀ ਪ੍ਰੇਰਨਾ ਕਹਿ ਲਵੋ ਜਾਂ ਦਾਦੀ ਮਾਂ ਤੋਂ ਸਿੱਖੀ ਹਰ ਗੱਲ ਉਸ ਦੀ ਕਾਮਯਾਬੀ ਅਹਿਮ ਕਿਰਦਾਰ ਅਦਾ ਕਰ ਰਹੀ ਹੈ। ਯਾਮੀ ਕਹਿੰਦੀ ਹੈ ਕਿ ਦਾਦੀ ਮਾਂ ਨੇ ਕੁਦਰਤੀ ਚੀਜ਼ਾਂ ਨਾਲ ਉਸ ਦਾ ਪਿਆਰ ਵਧਾਇਆ। ਦਾਦੀ ਮਾਂ ਨੇ ਹੀ ਅੰਗਰੇਜ਼ੀ ਤੇ ਬਨਾਉਟੀ ਸੁੰਦਰਤਾ ਸਾਧਨਾਂ ਦੀ ਥਾਂ ਦੇਸੀ ਟੋਟਕੇ ਅਪਨਾਉਣ ਦੀ ਗੱਲ ਉਸ ‘ਚ ਭਰੀ। ਇਸ ਨਾਲ ਪੇਟ, ਸਰੀਰ ਸਭ ਠੀਕ ਰਹਿੰਦਾ ਹੈ। ਯਾਮੀ ਅਨੁਸਾਰ, ਪੰਜਾਬੀ ਫ਼ਿਲਮਾਂ ਤੋਂ ਟੀਵੀ ਤੇ ਫਿਰ ਹੀਰੋਇਨ ਬਣਨਾ ਇਸ ਪਿਛੇ ਦਾਦੀ ਦੀਆਂ ਦੁਆਵਾਂ ਸਦਕੇ ਹੀ ਹੈ।