ਕੰਗਣਾ ਬਣੇਗੀ 80 ਸਾਲ ਦੀ ਬੁੱਢੀ

kangnaਅਮਿਤਾਭ ਬੱਚਨ ਦੇ 102 ਅਤੇ ਰਿਸ਼ੀ ਕਪੂਰ ਦੇ 75 ਸਾਲ ਦੀ ਉਮਰ ਦਾ ਕਿਰਦਾਰ ਨਿਭਾਉਣ ਦੇ ਬਾਅਦ ਹੁਣ ਕੰਗਣਾ ਰਨੌਤ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਈ ਹੈ। ਖਬਰ ਹੈ ਕਿ ਉਹ ਆਪਣੇ ਆਪ ਨੂੰ ਡਾਇਰੈਕਟ ਕਰੇਗੀ  ਅਤੇ 80 ਸਾਲ ਦੀ ਬਜੁਰਗ ਮਹਿਲਾ ਦੇ ਰੂਪ ਵਿੱਚ ਨਜ਼ਰ ਆਏਗੀ। ਕੁਝ ਸਮਾਂ ਪਹਿਲਾਂ ਹੀ ਕੰਗਣਾ ਨੇ ਕਿਹਾ ਸੀ ਕਿ ਹੁਣ ਉਹ ਕਿਸੇ ਦੂਸਰੇ ਦੇ ਨਿਰਦੇਸ਼ਨ ਵਿੱਚ ਕੰਮ ਨਹੀਂ ਕਰੇਗੀ। ਕੰਗਣਾ ਹੁਣ ਆਪਣੀ ਫ਼ਿਲਮ ਆਪਣੇ ਆਪ ਡਾਇਰੈਕਟ ਕਰਨ ਜਾ ਰਹੀ ਹੈ। ਫਿਲਮ ਦਾ ਨਾਮ ਤੇਜੂ ਰੱਖਿਆ ਗਿਆ ਹੈ। ਇਹ ਕਹਾਣੀ ਇੱਕ ਅਜਿਹੀ ਬਜੁਰਗ ਮਹਿਲਾ ਦੀ ਹੈ ਜੋ ਆਪਣੀ ਜਿੰਦਗੀ ਖੁੱਲ੍ਹ ਕੇ ਜੀਣਾ ਚਾਹੁੰਦੀ ਹੈ ਅਤੇ ਕਬਰ ਵਿੱਚ ਪੈਰ ਹੋਣ ਦੇ ਬਾਵਜੂਦ ਦੁਨੀਆ ਤੋਂ ਰੁਖ਼ਸਤ ਹੋਣ ਦੀ ਕੋਈ ਖ਼ਵਾਹਿਸ਼ ਨਹੀਂ ਰੱਖਦੀ। ਹਿਮਾਲਾ ਦੀਆਂ ਵਾਦੀਆਂ ਵਿਚ ਸ਼ੂਟ ਕੀਤੀ ਜਾਣ ਵਾਲੀ ਇਹ ਫਿਲਮ ਇਸ ਸਾਲ ਦਸੰਬਰ ਵਿੱਚ ਸ਼ੁਰੂ ਹੋਵੇਗੀ ਅਤੇ 2018 ਵਿੱਚ ਰਿਲੀਜ਼ ਹੋਵੇਗੀ। ਕੰਗਣਾ ਇਸ ਫਿਲਮ ਦੀ ਸਕਰਿਪਟ ਆਪਣੇ ਆਪ ਹੀ ਲਿਖ ਰਹੀ ਹੈ। ਕਹਾਣੀ ਵਿੱਚ ਉਨ੍ਹਾਂ ਦੇ ਜੀਵਨ ਦੇ ਕਈ ਪਹਿਲੂ ਹੋਣਗੇ। ਕੰਗਣਾ ਦਾ ਬਚਪਨ ਉਨ੍ਹਾਂ ਦੇ ਗਰੈਂਡ ਪੈਰੇਂਟਸ ਦੇ ਨਾਲ ਗੁਜ਼ਰਿਆ ਹੈ ਅਤੇ ਉਨ੍ਹਾਂ ਨੂੰ ਬੁਜੁਰਗਾਂ ਦੇ ਜੀਵਨ ਅਤੇ ਇੱਕ ਉਮਰ ਦੇ ਬਾਅਦ ਉਨ੍ਹਾਂ ਨੂੰ ਅਣਦੇਖਾ ਕੀਤੇ ਜਾਣ ਦਾ ਅਹਿਸਾਸ ਵੀ ਹੈ। ਕੰਗਣਾ ਦੀ ਫ਼ਿਲਮ ਤੇਜੂ, ਕੰਗਣਾ ਦੀ ਬਣਾਈ ਪ੍ਰੋਡਕਸ਼ਨ ਕੰਪਨੀ ਮਣਿਕਰਣਿਕਾ ਫ਼ਿਲਮਸ ਦੇ ਬੈਨਰ ਹੇਠ ਲਾਂਚ ਹੋਵੇਗੀ।