ਗਾਇਕ ਦਲਵਿੰਦਰ ਦਿਆਲਪੁਰੀ ਯੂਰਪ ਦੌਰੇ ਉਪਰੰਤ ਇੰਡੀਆ ਰਵਾਨਾ

dialpuriਰੋਮ (ਇਟਲੀ) 4 ਮਈ (ਟੇਕ ਚੰਦ ਜਗਤਪੁਰ) – ‘ਵਿੱਚ ਪ੍ਰਦੇਸਾਂ ਅੰਮੀਏ ਤੇਰੀ ਯਾਦ ਨਾ ਭੁੱਲ’, Ḕਤੇਰੇ ਸ਼ਹਿਰ ਚੋਂ ਸੁਨੱਖਿਆਂ ਯਾਰਾ ਕਿ ਲਗਦਾ ਲਫਾਫੇ ਮੁੱਕ ਗਏ, ਨੇਰੀਆਂ ਲਿਆ ਦਊ ਬਿੱਲੋ ਨੇਰੀਆਂ, ਯਾਰ ਸਾਨੂੰ ਯਾਰ ਨੀ ਭਰਾ ਦਿੱਤੇ ਰੱਬ ਨੇ ਅਤੇ ਹੋਰ ਅਨੇਕਾਂ ਗੀਤਾ ਨਾਲ ਆਪਣੀ ਬੁਲੰਦ ਅਵਾਜ ਦੇ ਸਦਕਾ ਪੰਜਾਬੀ ਗਾਇਕੀ ‘ਚ ਵਿਸੇæਸ਼ ਨਾਮਣਾ ਖੱਟਣ ਵਾਲੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਚਰਚਿਤ ਗਾਇਕ ਦਲਵਿੰਦਰ ਦਿਆਲਪੁਰੀ  ਯੂਰਪ ਦੌਰੇ ਉਪਰੰਤ ਪੰਜਾਬ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਰਾਮ ਸਰੂਪ ਪ੍ਰੋਡਕਸ਼ਨ ਦੇ ਬੈਨਰ ਹੇਠ ਗ੍ਰੀਸ ‘ਚ ਵੱਖ -ਵੱਖ ਸæਿਹਰਾਂ ‘ਚ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸੇ ਤਰ੍ਹਾਂ ਇਟਲੀ ‘ਚ ਵੀ ਵਿਚੈਸਾਂ ਵਿਚ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਅਤੇ ਸਨਾਤਨ ਧਰਮ ਮੰਦਰ ‘ਚ ਆਪਣੀ ਹਾਜਰੀ ਲਗਵਾਈ। ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਇਟਲੀ ‘ਚ ਗਾਇਕ ਦਲਵਿੰਦਰ ਦਿਆਲਪੁਰੀ ਦਾ ਵਿਸੇæਸ਼ ਸਨਮਾਨ ਕੀਤਾ ਜਾਵੇਗਾ। ਬਰੇਸ਼ੀਆ ਦੀਆਂ ਸੁੰਦਰ ਵਾਦੀਆਂ ‘ਚ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਆ ਰਹੇ ਸਿੰਗਲ ਟਰੈਕ “ਨਾਗਣ” ਦਾ ਵੀਡੀਓ ਫਿਲਮਾਂਕਣ ਵੀ ਕੀਤਾ। ਅੰਮ੍ਰਿਤਪਾਲ ਸਿੰਘ ਖੱਖ ਦਿਆਲਪੁਰ, ਗੁਰਜੀਤ ਸਿੰਘ ਆਰਜੀਨਾਨੋ, ਗਗਨਦੀਪ ਆਰਜੀਨਾਨੋ ਦਾ ਵੀ ਉਨ੍ਹਾਂ ਵਿਸੇæਸ਼ ਧੰਨਵਾਦ ਕੀਤਾ। ਦਿਆਲੀਪੁਰੀ ਪ੍ਰਸਿੱਧ ਪ੍ਰਮੋਟਰ ਰਣਧੀਰ ਸਿੰਘ ਧੀਰਾ, ਮੇਜਰ ਸਾਬ ਅਤੇ ਰਾਮ ਸਰੂਪ ਗਰੀਸ ਦੇ ਸਦਕਾ ਯੂਰਪ ਦੌਰੇ ‘ਤੇ ਆਏ ਸਨ।