ਬੈਂਸ , ਕਮਲ ਤੇ ਸੂੰਧ ਵਲੋਂ ਗੈਰੀ ਸੰਧੂ ਨਾਲ ਕੀਤਾ ਯੂਰੋਪ ਟੂਰ ਲਈ ਸੱਭ ਸਰੋਤਿਆਂ ਦਾ ਧੰਨਵਾਦ

capture

ਪੋਵਿਲਿਓ(ਇੱਟਲੀ) 07/11/2017 (ਜਸਵਿੰਦਰ ਸਿੰਘ ਲਾਟੀ) – ਅੱਜ ਮੀਡਿਆ ਨਾਲ ਗੱਲਬਾਤ ਕਰਦੇ ਸ਼੍ਰੀਮਾਨ ਜਤਿੰਦਰ ਬੈਂਸ, ਕਮਲਜੀਤ ਸਿੰਘ ਤੇ ਕਮਲਵੀਰ ਸੂੰਧ  ਨੇ ਆਪਣੀ ਟੀਮ  ਤੇ ਗੈਰੀ ਸੰਧੂ ਨਾਲ ਕੀਤਾ ਯੂਰੋਪ ਦੇ ਟੂਰ ਦਾ ਸੱਭ ਸਰੋਤਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਹਨਾਂ ਦੇ ਤਿਨੋ ਸ਼ੋਅ ਬੈਲਜੀਅਮ,ਜ੍ਰਮਨੀ ਤੇ ਇੱਟਲੀ ਨੂੰ ਸਫ਼ਲ ਕੀਤਾ ਉਹਨਾਂ ਦੇ ਸ਼ੋਅ ਚ ਖਾਸ ਯੋਗਦਾਨ ਰਿੰਕੂ ਸੈਣੀ , ਮਨਦੀਪ ਸੈਣੀ , ਸੁਮਿਤ ਵੀਰ ,ਮੀਡਿਆ ਤੇ ਜਿੰਨੇ ਵੀ ਉਹਨਾਂ ਦੇ ਇਸ ਸ਼ੋਅ ਨੂੰ ਪ੍ਰੋਮੋਟ ਤੇ ਹਿੱਟ ਕਰਵਾਓਣ ਲਈ ਸਾਥ ਦਿੰਦੇ ਰਹੇ ਸੱਭ ਦਾ ਬਰਾਬਰ ਹੈ ਇਥੇ ਮਿਊਜ਼ਿਕ ਇੰਟਰਟੇਨਮੈਂਟ ਦੇ ਪ੍ਰਬੰਧਕ ਕਾਮਲਵੀਰ , ਕਮਲਜੀਤ ਸਿੰਘ ਤੇ ਜਤਿੰਦਰ ਬੈਂਸ ਨੇ ਸੱਭ ਪਬਲਿਕ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਇਸ ਸ਼ੋਅ ਨੂੰ ਇਕ ਫੈਮਿਲੀ ਸ਼ੋਅ ਬਣਾ ਦਿੱਤਾ ਸੱਭ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਯਾਰ ਦੋਸਤ ਨਾਲ ਆਏ ਇਥੇ ਹੀ ਉਹਨਾਂ ਦੱਸਿਆ ਕੇ ਉਹਨਾਂ ਦਾ ਮਨੋਬਲ ਹੋਰ ਵੱਧ ਗਿਆ ਹੈ ਤੇ ਅਗੇ ਤੋਂ ਉਹ ਪੰਜਾਬੀ ਮਾਂ ਬੋਲੀ ਨਾਲ ਸਬੰਦੰਤ ਹੋਰ ਇਵੈਂਟਸ ਨੂੰ ਸਰੋਤਿਆਂ ਅਗੇ ਪੇਸ਼ ਕਰਨਗੇ ਇਥੇ ਇਹ ਵੀ ਦੱਸਣਾ ਜਰੂਰੀ ਹੈ ਕੇ ਸਾਰੇ ਹੀ ਯੂਰੋਪ ਦੇ ਟੂਰ ਨੂੰ ਮਨਜੀਤ ਸੈਣੀ ਦੇ ਸੁਨਹਿਰੇ ਬੋਲਾ ਰਹੀ ਹੋਸਟ ਕੀਤਾ ਗਿਆ .. ਇੱਟਲੀ 4 ਤਾਰੀਕ ਨੂੰ ਜਦ ਸ਼ੋਅ ਚਾਲੂ ਹੋਣ ਤੋਂ 30 ਮਿੰਟ ਪਹਿਲਾ ਆਏ ਸਰੋਤੇ ਵੀ. ਆਈ. ਪੀ. ਟਿਕਟ ਲੈਣ ਆਏ ਤਾ ਸੱਭ ਵੀ. ਆਈ. ਪੀ ਟਿਕਟ ਵਿਕ ਚੁੱਕੀਆਂ ਸਨ . ਸਾਰਾ ਪੰਡਾਲ ਖਚਾ ਖੱਚ ਭਰਿਆ ਸੀ ਉਥੇ ਨਿਮਰਤ ਖਹਿਰਾ ਤੇ ਗੈਰੀ ਸੰਧੂ ਜੀ ਨੇ ਵੀ ਆਏ ਹੋਏ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ, ਇਨ੍ਹਾਂ ਸ਼ੋਅ ਦਾ ਉਨ੍ਹਾਂ ਗੈਰੀ ਸੰਧੂ ,ਨਿਮਰਤ ਖਹਿਰਾ ਤੇ ਪੰਜਾਬ ਰਿਕਾਰਡਸ ਦੇ ਮਾਲਕ ਹਰਵਿੰਦਰ ਸਿੰਘ ਸਿੱਧੂ ਤੇ ਰਿੰਕੂ ਸੈਣੀ (ਰਿੰਕੂ ਬਾਰ ਐਂਡ ਰੈਸਟੂਰੈਂਟ ) ਦਾ ਵੀ ਤਹਿ ਦਿਲੋਂ ਧੰਨਬਾਦ ਕੀਤਾ ਜਿਨ੍ਹਾਂ ਆਪਣੇ ਤਰੀਕੇ ਇਸ ਸ਼ੋਅ ਨੂੰ ਪ੍ਰੋਮੋਟ ਕੀਤਾ

ਇਸ ਸ਼ੋਅ ਨੂੰ ਅਡੀਟਰ ਪੰਜਾਬ ਐਕਸਪ੍ਰੈਸ ਤੇ ਰਿਆ ਦੇ ਸੰਚਾਲਕ ਮੈਂਬਰ ਹਰਬਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਲਾਟੀ ਜੇ ਐਲ ਵਾਈ ਏਜੇਂਸੀਆਂ ਸਤਰਾਨੇਰੀ ਪੋਵਿਲਿਓ (ਰੈਜੋ ਇਮਿਲਿਆ ) ਤੇ ਲਕੀ ਬੈਸਟ ਦੁਵਾਰਾ ਸਪੌਂਸਰ ਕੀਤਾ ਗਿਆ.