ਜਦੋ ਇਟਲੀ ਵਿਚ ਸ਼ੋਅ ਦੌਰਾਨ ਟੱਲੀ ਹੋਇਆ ਗੈਰੀ ਸੰਧੂ ਲੋਕਾਂ ਕੋਲੋ ਭੱਜ ਕੇ ਬਚਿਆ

ਗੈਰੀ ਸੰਧੂ ਦਾ ਸੋਅ ਦੇਖਣ ਆਏ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਝੱਲਣੀ ਪਈ ਭਾਰੀ ਨਿਰਾਸ਼ਾ

garyਰੋਮ(ਇਟਲੀ)12 ਦਸੰਬਰ(ਕੈੰਥ) ਅਜੋਕੇ ਦੌਰ ਵਿਚ ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਵਾਲਾ ਗਾਇਕ ਕੋਈ ਵਿਰਲਾ ਹੀ ਹੈ ਬੇਸਕ ਪੂਰੀ ਦੁਨਿਆ ਵਿਚ ਪੰਜਾਬੀ ਕਲਾਕਾਰ ਇੱਟ ਪੁਟਦਿਆ ਹੀ ਨਿਕਲ ਆਉਦੇ ਹਨ ।ਜਿਨਾਂ ਪੰਜਾਬੀ ਕਲਾਕਾਰਾਂ ਨੇ ਪੰਜਾਬੀ ਲੋਕ ਸੰਗੀਤ ਦੀ  ਸੇਵਾ ਕਰਦਿਆ ਜਿੰਦਗੀ ਲੰਗਾਈ ਅੱਜ ਉਹ ਕਲਾਕਾਰ ਰੋਜੀ ਰੋਟੀ ਤੋ ਵੀ ਆਵਾਜਾਰ ਲੱਗਦੇ ਹਨ ਤੇ ਜਿਨਾਂ ਅਖੌਤੀ ਪੰਜਾਬੀ ਗਾਇਕਾਂ ਨੇ ਪੰਜਾਬੀ ਲੋਕ ਸੰਗੀਤ,ਪੰਜਾਬੀ ਸਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਜਬਰਨ  ਜਬਰ ਜਿਨਾਹ ਕੀਤਾ ਉਹੀ ਅੱਜ ਨਾਮੀ ਕਲਾਕਾਰ ਬਣੀ ਫਿਰਦੇ ਹਨ ਇਹ ਕਲਾਕਾਰ ਚਾਹੇ ਦੇਸ ਹੋਣ ਚਾਹੇ ਵਿਦੇਸ ਹੋਣ ਹਰ ਥਾਂ ਆਪਣੇ ਸਰੋਤਿਆ ਨੂੰ ਅਣਗੋਲਿਆ ਕਰਦੇ ਹਨ ਤੇ ਨਾਲ ਹੀ ਆਪਣੇ ਪਰਮੋਟਰਾਂ ਦਾ ਵੀ ਰੱਜ ਕੇ ਸੋਸ਼ਣ ਕਰਦੇ ਹਨ ਕਈ ਵਾਰ ਤਾਂ ਲੰਢੂ ਕਲਾਕਾਰ ਅਜਿਹੀਆਂ ਕਾਰਵਾਈਆ ਕਰ ਦਿੰਦੇ ਹਨ ਜਿਨਾਂ ਨੂੰ ਦੇਖ ਕੇ ਇਹ ਅੰਦਾਜਾ ਲਗਾਉਣ ਔਖਾ ਹੋ ਜਾਦਾ ਹੈ ਕਿ ਇਹ ਕਲਾਕਾਰ ਹੀ ਹਨ ਜਾਂ ਕੁਝ ਹੋਰ  
ਅਜਿਹੀ ਹੀ ਇਕ ਘਟਨਾ ਬਰੇਸੀਆ ਵਿਚ ਦੇਖਣ ਨੂੰ ਮਿਲੀ ਜਿਥੇ ਕਿ  ਗੈਰੀ ਸੰਧੂ ਨਾਮਕ ਇਕ ਪੰਜਾਬੀ ਗਾਇਕ  ਨੇ ਆਪਣੇ ਸ਼ੋਅ ਦੌਰਾਨ ਪਰਮੋਟਰਾਂ ਨੂੰ ਰੱਜ ਕੇ ਖਜਲ ਖੁਆਰ ਕੀਤਾ ਉਥੇ ਹੀ ਆਪਣੇ ਸਰੋਤਿਆ ਨੂੰ ਵੀ ਨਿਰਾਸਾ ਝਲਣ ਲਈ ਮਜਬੂਰ ਕੀਤਾ ।ਹੋਇਆ ਇੰਝ ਕਿ ਇਟਲੀ ਵਿਚ ਪੰਜਾਬੀ ਸਭਿਆਚਾਰ ਦੇ ਪ੍ਰਮੋਟਰ ਕਮਲ ਸੂਢ ਅਤੇ ਉਸ ਦੇ ਸਾਥੀਆ ਨੇ ਗੈਰੀ ਸੰਧੂ ਨਾਮਕ ਇਕ ਪੰਜਾਬੀ ਗਾਇਕ  ਨੂੰ ਇਟਲੀ ਵਿਚ ਸ਼ੋਅ ਕਰਵਾਉਣ ਲਈ ਬੁਲਾਇਆ ਪਰਮੋਟਰਾਂ ਮੁਤਾਬਕ ਗੈਰੀ ਸੰਧੂ ਅਤੇ ਉਸ ਦੇ ਸਾਥੀਆ ਦੇ ਨਜਾਇਜ ਖਰਚੇ ਹੀ ਨਹੀ ਕਰਵਾਏ ਸਗੋ ਸ਼ੋਅ ਨੂੰ ਵੀ ਗੈਰ ਜਿਮੇਵਾਰ ਢੰਗ ਨਾਲ ਕਰਦਿਆ ਆਧੂਰਾ ਛੱਡ ਦਿਤਾ ।ਇਟਲੀ ਦੇ ਪੰਜਾਬੀਆ ਨੂੰ ਗੈਰੀ ਸੰਧੂ ਦਾ ਪ੍ਰੋਗਰਾਮ ਦੇਖਣ ਲਈ ਪ੍ਰੋਗਰਾਮ ਮੋਕੇ ਲੰਬੀ ਉਡੀਕ ਹੀ ਨਹੀ ਕਰਨੀ ਪਈ ਸਗੋ ਗੈਰੀ ਸੰਧੂ ਸਮੇਤ ਉਸ ਦੇ ਸਾਥੀਆ ਤੋ ਅਪਸਬਦ ਵੀ ਸੁਣਨੇ ਪਏ ਗੈਰੀ ਸੰਧੂ ਦੀ ਟੀਮ ਨੇ ਇਸ ਸ਼ੋਅ ਦੌਰਾਨ ਆਪ ਤਾ ਸ਼ਰਾਬ ਦਾ ਸੇਵਨ ਕੀਤਾ ਹੀ ਸੀ ਤੇ ਨਾਲ ਹੀ ਲੋਕਾਂ ਨੂੰ ਵੀ ਸ਼ਰਾਬ ਪੀਣ ਲਈ ਪ੍ਰੇਰਿਤ ਕੀਤਾ 
ਇਟਲੀ ਦੇ ਪੰਜਾਬੀਆ ਨੂੰ ਇਸ ਪ੍ਰੋਗਰਾਮ ਦੌਰਾਨ ਗਾਇਕ ਦੀ ਟੀਮ ਵਲੋ ਕੀਤੇ ਦੁਰਵਿਵਹਾਰ ਕਾਰਨ ਲੋਕਾਂ ਭਾਰੀ  ਸਰਮਿੰਦਗੀ ਦਾ ਸਾਹਮਣਾ ਕਰਨਾਂ ਪਿਆ ਪਰਿਵਾਰਾਂ ਸਮੇਤ ਆਏ ਪੰਜਾਬੀ ਭਾਈਚਾਰੇ ਦੇ ਲੋਕ ਗੈਰੀ ਸੰਧੂ ਦੀਆ ਬਚਕਾਨਾ ਅਤੇ ਅਨਾੜੀ ਹਰਕਤਾਂ ਨੂੰ ਦੇਖ ਕੇ ਦੰਗ ਰਹਿ ਗਏ ਕੁਝ ਲੋਕਾ ਨੂੰ ਤਾਂ ਇਝ ਵੀ ਕਹਿੰਦੇ ਸੁਣਿਆ ਗਿਆ ਕਿ ਉਹ ਭਵਿੱਖ ਵਿਚ ਅਜਿਹੇ ਲੰਢੂ ਕਲਾਕਾਰਾਂ ਦਾ ਪ੍ਰੋਗਰਾਮ ਕਦੇ ਵੀ ਦੇਖਣ ਨਹੀ ਆਉਣਗੇ ਇਸ ਪ੍ਰਗੋਰਾਮ ਤੋ ਦੁਖੀ ਲੋਕਾਂ ਨੇ ਤਾਂ ਗੈਰੀ ਸੰਧੂ ਦੇ ਮੇਨੈਜਰ ਦੀ ਖੂਬ ਛਿਤਰ ਪਰੇਡ ਵੀ ਕਰ ਦਿੱਤੀ ਜੋ ਕਿ ਨਸ਼ੇ ਵਿਚ ਟੱਲੀ ਸੀ  ਤੇ ਹਲਾਤ ਵਿਗੜਦੇ ਦੇਖ ਗੈਰੀ ਸੰਧੂ ਆਪਣਾ ਬਚਾਅ ਕਰਦੇ ਹੋਏ ਰਫੂ ਚੱਕਰ ਹੋ ਗਿਆ  ਇਸ ਸਾਰੇ ਘਟਨਾ ਚੱਕਰ ਸੰਬਧੀ ਪ੍ਰਮੋਟਰਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਗੈਰੀ ਸੰਧੂ ਤੋ ਅਜਿਹੇ ਵਿਵਹਾਰ ਦੀ ਰਤਾ ਵੀ ਆਸ ਨਹੀ ਸੀ ਉਨਾਂ ਨੇ ਸ਼ੋਅ ਦੌਰਾਨ ਪ੍ਰੇਸ਼ਾਨ ਹੋਏ ਪੰਜਾਬੀ ਭਾਈਚਾਰੇ ਦੇ ਲੋਕਾਂ ਤੋ ਖਿਮਾ ਜਾਚਨਾ ਕਰਦਿਆ ਕਿਹਾ ਕਿ ਇਸ ਘਟਨਾ ਵਿਚ ਉਨਾਂ ਦਾ ਕੋਈ ਵੀ ਕਸੂਰ ਨਹੀ ਹੈ।ਇਸ ਘਟਨਾ ਸੰਬਧੀ ਗੈਰੀ ਸੰਧੂ ਨਾਲ ਕਾਫੀ ਕੋਸ਼ਿਸ ਕਰਨ ਉਪੰਰਤ ਸੰਪਰਕ ਨਹੀ ਹੋ ਸਕਿਆ।