ਜੀ ਐਚ ਜੀ ਅਕੈਡਮੀ ਫਰਿਜਨੋ ਵੱਲੋਂ ਸਾਲਾਨਾ ਕੈਂਪ ਅਤੇ ਅੰਤਰ ਰਾਸਟਰੀ ਯੁਵਕ ਮੇਲੇ ਦੀਆ ਤਿਆਰੀਆਂ ਮਕੁੰਮਲ

altਕੈਲੇਫੋਰਨੀਆ, 6 ਜੁਲਾਈ, (ਹੁਸਨ ਲੜੋਆ ਬੰਗਾ) – ਜੀ ਐਚ ਜੀ ਅਕੈਡਮੀ ਇਕ ਗੈਰ ਮੁਨਾਫਾ ਸੰਸਥਾ, ਜੋ ਪ੍ਰਦੇਸ਼ਾਂ ਵਿਚ ਜੰਮੀ ਪਲੀ ਪਨੀਰੀ ਨੁੰ ਆਪਣੇ ਗੋਰਵਮਈ ਵਿਰਸੇ ਨਾਲ ਜੋੜਨ ਲਈ ਸਾਰਾ ਸਾਲ ਸਰਗਰਮ ਰਹਿੰਦੀ ਹੈ ਦੇ ਯੂਥ ਵਿੰਗ ਦੀ ਮੀਟਿੰਗ 27 ਤਰੀਕ ਨੂੰ ਹੋਈ ਜਿਸ ਵਿਚ ਪੰਜਾਬੀ ਸਕੂਲ ਫਰਿਜਨੋ ਵਿਖੇ 12-26 ਜੁਲਾਈ ਤੱਕ ਆਯੋਜਿਤ ਕੈਂਪ ਬਾਰੇ ਵਿਚਰ ਵਟਾਂਦਰਾ ਕੀਤਾ ਗਿਆ ਅਤੇ ਵੱਖੋ ਵੱਖਰੇ ਗਰੁਪਾ ਦੀਆ ਡਿਉਟੀਆ ਬੱਚਿਆ ਨੂੰ ਸਿਖਿਆ ਦੇਣ ਲਈ ਲਗਾ ਦਿੱਤੀਆ ਗਈਆ। ਇਸ ਕੈਂਪ ਵਿਚ ਭਾਗ ਲੈਣ ਵਾਲੇ ਬੱਚੇ 27 ਜੁਲਾਈ ਰੋਇਡਿੰਗ ਪਾਰਕ ਵਿਖੇ ਹੋਣ ਵਾਲੇ ਅੰਅਰ ਰਾਸਟਰੀ ਯੁਵਕ ਮੇਲੇ ਵਿਚ ਆਪਨੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਮੇਲੇ ਵਿਚ ਅੰਤਰ ਰਾਸਟਰੀ ਭੰਗੜਾ ਮੁਕਾਬਲੇ ਵਿਚ ਕਨੇਡਾ ਅਤੇ ਅਮਰੀਕਾ ਦੀਆ 15 ਚੋਟੀ ਦੀਆ ਟੀਮਾਂ ਦਾ ਗਹਿ ਗੱਚ ਮੁਕਾਬਲਾ ਹੋਵੇਗਾ ਇਸ ਮੇਲੇ ਤੇ ਕੈਂਪ ਦਾ ਦਾਖਲਾ ਬਿਲਕੁਲ ਮੁਫਤ ਹੋਵੇਗਾ।