ਤਰਸੇਮ ਜੱਸੜ ਦੇ ਇਟਲੀ ‘ਚ ਹੋਣ ਵਾਲੇ ਸ਼ੋਅ ਦਾ ਪੋਸਟਰ ਜਾਰੀ

ਤਰਸੇਮ ਜੱਸੜ ‘ਰੀਆ ਮਨੀ ਟਰਾਸਫਰ’ ਵੱਲੋਂ ਸਪਾਂਸਰ ਸ਼ੋਅ ‘ਚ ਮਾਨਤੋਵਾ ਤੇ ਅਪ੍ਰੀਲੀਆ ‘ਚ ਹੋਣਗੇ ਸਰੋਤਿਆਂ ਦੇ ਸਨਮੁੱਖ 

 

posterਅਪ੍ਰੀਲੀਆ (ਇਟਲੀ) 10 ਸਤੰਬਰ (ਸਾਬੀ ਚੀਨੀਆਂ) – ਪੰਜਾਬੀ ਸੰਗੀਤ ਇੰਡਸਟਰੀ ਦੇ ਮੌਜੂਦਾਂ ਦੌਰ ਦੇ ਸਟਾਰ ਗਾਇਕ ਤਰਸੇਮ ਜੱਸੜ ਤੇ ਕੇਮਬੀ ਰਾਜਪੁਰੀਆ ਦਾ ਇਟਲੀ ਦੇ ਸ਼ਹਿਰ ਮਾਨਤੋਵਾ ‘ਚ 22 ਸਤੰਬਰ ਤੇ ਅਪ੍ਰੀਲੀਆ ਵਿਖੇ 23 ਸਤੰਬਰ ਨੂੰ ਹੋਣ ਵਾਲੇ ਸਟੇਜ ਸ਼ੋਅ ਦਾ ਪੋਸਟਰ ਇਟਲੀ ਦੇ ਕਸਬਾ ਲਵੀਨੀਉ ਵਿਖੇ ਮਾਣਮੱਤੀਆਂ ਸਖਸ਼ੀਅਤਾਂ ਦੁਆਰਾ ਰਿਲੀਜ਼ ਕੀਤਾ ਗਿਆ। ਇਟਲੀ ਦੇ ਮਸ਼ਹੂਰ ਪ੍ਰਮੋਟਰ ਰਣਜੀਤ ਬੱਲ ਅਤੇ ਦੀਪ ਧਨੋਆ ਵੱਲੋਂ ਕਰਵਾਏ ਜਾ ਰਹੇ ਤਰਸੇਮ ਜੱਸੜ ਸ਼ੋਅ ਲਈ ਜਾਣਕਾਰੀ ਦਿੰਦਿਆਂ ਰਣਜੀਤ ਬੱਲ ਨੇ ਦੱਸਿਆ ਕਿ, ਇਸ ਵਾਰ ਇਟਲੀ ਦੇ ਸਰੋਤਿਆਂ ਦੀ ਮੰਗ ਨੂੰ ਵੇਖਦੇ ਹੋਏ ਤਰਸੇਮ ਜੱਸੜ ਤੇ ਕੇਮਬੀ ਰਾਜਪੁਰੀਆ ਆਪਣੇ ਫਨ ਦਾ ਮੁਜਾਹਰਾਂ ਕਰਨ ਲਈ ਇਟਲੀ ਦੇ ਸਰੋਤਿਆ ਦੇ ਸਨਮੁੱਖ ਹੋਣਗੇ।
22 ਨੂੰ ਮਾਨਤੋਵਾ ਤੇ 23 ਸਤੰਬਰ ਨੂੰ ਅਪ੍ਰੈਲੀਆ ਵਿਖੇ ਹੋਣ ਵਾਲੇ ਤਰਸੇਮ ਜੱਸੜ ਸ਼ੋਅ ਲਈ ਸਰੋਤਿਆਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪੋਸਟਰ ਜਾਰੀ ਕਰਨ ਮੌਕੇ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਲਰੂ, ਅਮਰਜੀਤ ਸਿੰਘ ਔਜਲਾ, ਉੱਘੇ ਸਮਾਜ ਸੇਵੀ ਪ੍ਰਿਥੀ ਰਾਮ, ਪ੍ਰਮਿੰਦਰ ਸਿੰਘ ਸੂਜਾਪੁਰ, ਤਾਰਾ ਝੱਜ, ਸ੍ਰੀ ਸੋਮ ਨਾਥ ਸਮੇਤ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜਰ ਸਨ, ਜਿਨ੍ਹਾਂ ਵਲੋ ਇਸ ਸ਼ੋਅ ਦਾ ਪੋਸਟਰ ਜਾਰੀ ਕੀਤਾ ਗਿਆ। ਜਿਕਰਯੋਗ ਹੈ ਕਿ ‘ਰੀਆ ਮਨੀ ਟਰਾਂਸਫਰ’ (Ria Money Transfer) ਵੱਲੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ।

ria1