ਤੀਆਂ ਦੌਰਾਨ ਗਾਇਕ ਰੋਸ਼ਨ ਪਿੰਸ ਲਾਈ ਰੌਣਕ

princeਕੈਲੀਫੋਰਨੀਆ, 10 ਅਗਸਤ (ਹੁਸਨ ਲੜੋਆ ਬੰਗਾ)-ਯੁਬਾਸਿਟੀ ਦੇ ਲਾਗਲੇ ਸ਼ਹਿਰ ਲਾਈਵਓਕ ਦੀ 8ਵੀਆਂ ਤੀਆਂ ਦਾ ਮੇਲਾ ਗਰਿਡਲੀ ਕਮਿਊਨਿਟੀ ਸੈਂਟਰ ਵਿਚ ਜਸਮਿੰਦਰ ਮੱਟੂ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਅਦਾਕਾਰ ਤੇ ਗਾਇਕ ਰੌਸ਼ਨ ਪਿੰ੍ਰਸ ਨੇ ਆਪਣੀ ਗਾਇਕੀ ਨਾਲ ਬੀਬੀਆਂ ਦੇ ਅਖਾੜੇ ਵਿਚ ਰੂਹ ਭਰੀ | ਤੀਆਂ ਦੇ ਪ੍ਰੋਗਰਾਮ ਦਾ ਆਗਾਜ਼ ਦੁਪਹਿਰ 12 ਵਜੇ ਸ਼ੁਰੂ ਹੋ ਗਿਆ ਜਿਸ ਦੌਰਾਨ ਬੱ ਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੀਬੀਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਮੁੱਖ ਮਹਿਮਾਨ ਵਜੋਂ ਸਮਾਜ ਸੇਵਿਕਾ ਬੀਬੀ ਬਖਸ਼ਿੰਦਰ ਕੌਰ ਥਿਆੜਾ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਪ੍ਰਨੀਤ ਕੌਰ ਸਿੱਧੂ ਰੌਕਲਿਨ ਵਲੋਂ ਤਿਆਰ ਕੀਤੀਆਂ ਵੱਖ-ਵੱਖ ਟੀਮਾਂ ਨੇ ਰੌਕਣ ਲਗਾਈ | ਸਥਾਨਕ ਬੀਬੀਆਂ ਦਾ ਗਿੱਧਾ ਜਿਸ ਨੂੰ ਤਿਆਰ ਗੁਰਮੀਤ ਕੌਰ ਵਲੋਂ ਕੀਤਾ ਗਿਆ ਸੀ, ਵੀ ਕਾਫ਼ੀ ਸਲਾਹਣਯੋਗ ਸੀ | ਮਨਵੀਰ ਗਿੱਲ ਲਾਈਵਓਕ ਵਲੋਂ ਕੋਰੀਓਗ੍ਰਾਫ਼ੀ ਕੀਤੀ ਗਈ ਜਿਸ ਤੋਂ ਇਲਾਵਾ ਜਸਵਿੰਦਰ ਕੌਰ ਧਨੋਆ ਅਤੇ ਜਸਵਿੰਦਰ ਜੱਸੀ ਦੀ ਸਕਿੱਟ ਨੇ ਜਿਥੇ ਹਾਸਾ ਪੁਆਇਆ, ਉਥੇ ਹੀ ਸਮਾਜ ਨੂੰ ਸੇਧ ਦੇਣ ਦਾ ਵੀ ਇਕ ਜ਼ਰੀਆ ਬਣੀ | ਇਸ ਤੀਆਂ ਦੇ ਸਮਾਗਮ ਵਿਚ ਹਰਨੇਕ ਸਿੰਘ ਸਟਾਰ ਆਫ਼ ਇੰਡੀਆ ਵਲੋਂ ਮੁਫ਼ਤ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਪ੍ਰਬੰਧਕਾਂ ‘ਚ ਜਸਮਿੰਦਰ ਕੌਰ ਮੱਟੂ, ਸੰਦੀਪ ਗਿੱਲ ਅਤੇ ਮਨਦੀਪ ਬੈਂਸ ਵਲੋਂ ਸਾਰੇ ਸਪਾਂਸਰਾਂ, ਕਲਾਕਾਰਾਂ ਤੇ ਦਰਸ਼ਕਾਂ ਦਾ ਤੀਆਂ ਨੂੰ ਸਫ਼ਲ ਬਣਾਉਣ ‘ਤੇ ਧੰਨਵਾਦ ਕੀਤਾ | ਅਖ਼ੀਰ ਵਿਚ ਰੌਸ਼ਨ ਪਿੰ੍ਰਸ ਦੀਆਂ ਬੋਲੀਆਂ ‘ਤੇ ਕਲਾਕਾਰਾਂ ਤੇ ਬੀਬੀਆਂ ਨੇ ਧਮਾਲਾਂ ਪਾਈਆਂ |