ਤੇਰਨੀ ‘ਤੀਆਂ ਦੇ ਮੇਲੇ’ ‘ਚ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਬੱਲੇ ਬੱਲੇ

teeyi-2teeyin-3tyian-1ਤੇਰਨੀ (ਇਟਲੀ) 26 ਜੁਲਾਈ (ਸਾਬੀ ਚੀਨੀਆਂ) – ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵੱਸਦੇ ਹੋਣ, ਆਪਣੇ ਵਿਰਸੇ ਨਾਲ ਜੁੜੇ ਤਿਉਹਾਰਾਂ ਨੂੰ ਬੜੇ ਹੀ ਚਾਵਾਂ ਤੇ ਖੁਸ਼ੀਆਂ ਖੇੜਿਆਂ ਨਾਲ ਮਨਾਂਉਦੇ ਹਨ। ਇਟਲੀ ਵਿਚ ਵੱਸਦੀਆਂ ਪੰਜਾਬਣਾਂ ਵੱਲੋਂ ਇੰਡੀਅਨ ਯੂਥ ਐਂਡ ਹੈਲਪ ਕਲੱਬ ਦੇ ਬੈਨਰ ਹੇਠ ਕਰਵਾਏ ‘ਤੀਆਂ ਦੇ ਮੇਲੇ’ ‘ਚ ਜਿੱਥੇ ਆਪੋ ਆਪਣੇ ਪਰਿਵਾਰਾਂ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ, ਉੱਥੇ ਪੰਜਾਬਣ ਮੁਟਿਆਰਾਂ ਨੇ ਲੋਕ ਰੰਗ ਗਿੱਧੇ ਨਾਲ ਵੀ ਪੂਰੀ ਬੱਲੇ ਬੱਲੇ ਕਰਵਾ ਛੱਡੀ। ਮੁਟਿਆਰਾਂ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਅਜਿਹੇ ਰੰਗ ‘ਚ ਰੰਗਿਆ ਕਿ ਸਭ ਦੇ ਪੈਰ ਨੱਚਣ ਲੱਗ ਪਏ। ਪ੍ਰਬੰਧਕ ਬੀਬੀਆਂ ਦੁਆਰਾ ਕੀਤੀ ਮਿਹਨਤ ਪੂਰੀ ਰੰਗ ਲਿਆਈ ਤੇ ਪੁਰਾਤਨ ਵਿਰਸੇ ਨਾਲ ਜਿੜਆ ਤੀਆਂ ਦਾ ਤਿਉਹਾਰ ਪੂਰੀ ਤਰ੍ਹਾਂ ਸਫਲ ਹੋ ਨਿਬੜਿਆ। ਇਸ ਮੌਕੇ ‘ਤੇ ਛੱਜ, ਚਰਖੇ ਅਤੇ ਘੂੰਗਰੂਆਂ ਵਾਲੀਆਂ ਪੱਖੀਆਂ ਵੇਖਕੇ ਹਰ ਕਿਸੇ ਦੀ ਰੂਹ ਖੁਸ਼ ਹੋ ਗਈ। ਬੀਬੀਆਂ ਵੱਲੋਂ ਦੂਜੀ ਪੀੜ੍ਹੀ ਦੇ ਬੱਚਿਆਂ ਨੂੰ ਇੰਨਾਂ ਸਾਰੀਆਂ ਵਸਤੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ ਗਈ, ਤਾਂ ਜੋ ਇੱਥੇ ਜੰਮੇ ਬੱਚਿਆਂ ਨੂੰ ਛੱਜ, ਚਰਖੇ, ਪੱਖੀਆਂ ਅਤੇ ਫੁਲਕਾਰੀ ਆਦਿ ਬਾਰੇ ਪਤਾ ਲੱਗ ਸਕੇ। ਪ੍ਰੋਗਰਾਮ ਦੇ ਸਪਾਂਸਰ ‘ਰੀਆ ਮਨੀ ਟਰਾਂਸਫਰ’, ਵੱਲੋਂ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਨਾਲ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ ਗਈ।

teej1

teeyi-4

teej