ਤੇਰਾ ਮੇਰਾ ਪਿਆਰ, ਨਾਲ ਮੁੜ ਚਰਚਾ ਵਿਚ ਆਇਆ ਹਰਪ੍ਰੀਤ ਰੰਧਾਵਾ

harpreetਮਿਲਾਨ (ਇਟਲੀ) 21 ਮਈ (ਸਾਬੀ ਚੀਨੀਆਂ) – ਕੋਈ ਦੋ ਦਹਾਕੇ ਪਹਿਲਾਂ ਕੈਸੇਟ ਯੁੱਗ ਨਾਲ ਗਾਇਕੀ ਦੀ ਸ਼ੁਰੂਆਤ ਕਰਨ ਵਾਲਾ ਲੋਕ ਗਾਇਕ ਹਰਪ੍ਰੀਤ ਰੰਧਾਵਾ ਸਿੰਗਲ ਟਰੈਕ ਦੌਰ ਵਿਚ ਆਪਣੀ ਗਾਇਕੀ ਦਾ ਲੋਹਾ ਮਨਾਉਂਦਾ ਹੋਇਆ ਪੂਰੀ ਤਰ੍ਹਾਂ ਪੱਕੇ ਪੈਰੀਂ ਹੋ ਗਿਆ ਹੈ। ਵਿਸਾਖੀ ਮੌਕੇ ਰਿਲੀਜ਼ ਹੋਏ ਗੀਤ ਅੱਤਵਾਦੀ ਨੇ ਜਿੱਥੇ ਉਸਨੂੰ ‘ਅੱਤਵਾਦੀ’, ਫੈਮਸ ਦਾ ਨਾਂ ਦਿੱਤਾ ਹੈ, ਉਥੇ ਪਿਛਲੇ ਦਿਨੀਂ ਭਰਾਵਾਂ ਵਰਗੇ ਦੋਸਤ ਜੱਸ ਸੰਘਾ ਨਾਲ ਗਾਇਆ ਗੀਤ “ਰਾਜ ਦੀਆਂ ਗੱਲਾਂ, ਉਸਦੀ ਸਾਫ ਸੁਥਰੀ ਗਾਇਕੀ ਤੇ ਪੱਕੀ ਮੋਹਰ ਲਾ ਗਿਆ ਹੈ। ਹਰਪ੍ਰੀਤ ਨੇ ਆਪਣੇ ਸੁਭਾਅ ਮੁਤਾਬਿਕ ਜਲਦੀ ਕਰਦਿਆਂ ਇਕ ਹੋਰ ਗੀਤ ‘ਤੇਰਾ ਮੇਰਾ ਪਿਆਰ’, ਰਿਲੀਜ਼ ਕਰਵਾਇਆ ਹੈ, ਜੋ ਉਦਾਸ ਸੁਰ ਵਿਚ ਡਾਲਰਾਂ ਵੱਟੇ ਤੁੱਲੇ ਪ੍ਰਦੇਸੀਆ ਦੇ ਪਿਆਰ ਦੀ ਕਹਾਣੀ ਬਿਆਨ ਕਰਦਾ ਹੈ। ਅਮਰ ਆਡੀਉ ਵੱਲੋਂ ਗੁਰਸਾਹਿਬ ਢਿੱਲੋਂ ਦੀ ਕਲਮ ਤੋਂ ਲਿਖਿਆ, ਬਬਲੂ ਸਨਆਲ ਵੱਲੋਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇ ਤੇ ਸੇਮ ਸੰਨੀ ਦੀ ਪੇਸ਼ਕਸ਼ ਗੀਤ ਨੂੰ ਸਰੋਤਿਆਂ ਵੱਲੋਂ ਖੂਬ ਸੁਣਿਆ ਜਾ ਰਿਹਾ ਹੈ।