ਦਿਲਜੀਤ ਦੋਸਾਂਝ ਦੀ ਰੰਗਰੂਟ ਦਿਖਾਈ ਜਾ ਰਹੀ ਹੈ ਇਟਲੀ ਦੇ 19 ਸ਼ਹਿਰਾਂ ਵਿਚ

 

rangrootਦਿਲਜੀਤ ਦੋਸਾਂਝ ਦੀ ਫਿਲਮ ‘ਸੱਜਨ ਸਿੰਘ ਰੰਗਰੂਟ’ ਵਿਚ ਦਿਲਜੀਤ ਸੱਜਨ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਪਹਿਲੇ ਵਿਸ਼ਵ ਯੁੱਧ ਉੱਤੇ ਆਧਾਰਿਤ ਹੈ, ਜਿਸ ਵਿਚ ਵਿਸ਼ਵ ਯੁੱਧ ਦੇ ਦੌਰਾਨ ਪੱਛਮੀ ਫਰੰਟ ਵਿੱਚ ਸਿੱਖ ਰੈਜਿਮੈਂਟ ਦੇ ਅਨੁਭਵਾਂ ਦੀ ਸੱਚੀ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਪਹਿਲੇ ਵਿਸ਼ਵ ਯੁੱਧ ਵਿਚ ਲੜਾਈ ਦੇ ਨਾਇਕ ਸੱਜਨ ਸਿੰਘ, ਬ੍ਰਿਟਿਸ਼ ਫੌਜ ਵਿੱਚ ਇੱਕ ਅਧਿਕਾਰੀ ਸਨ ਅਤੇ ਜਰਮਨੀ ਦੇ ਖਿਲਾਫ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਪੱਛਮੀ ਮੋਰਚੇ ਉੱਤੇ ਤੈਨਾਤ ਸਨ।
ਫਿਲਮ ਦਾ ਨਾਇਕ ਕਿਰਦਾਰ ਇੱਕ ਸ਼ਾਂਤ ਪਰਵਿਰਤੀ ਦਾ ਕਿਰਦਾਰ ਹੈ, ਜਿਸਦੀਆਂ ਜੜਾਂ ਪਿੰਡ ਨਾਲ ਜੁੜੀਆਂ ਹੋਈਆਂ ਹਨ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਬਹੁਤ ਹਿੱਟ ਜਾਏਗੀ, ਕਿਉਂਕਿ ਇਹ ਸਾਡੇ ਇਤਹਾਸ ਦੀ ਗੱਲ ਕਰਦੀ ਹੈ।
ਇਸ ਫਿਲਮ ਵਿੱਚ ਦਿਲਜੀਤ ਦੇ ਇਲਾਵਾ ਸੁਨੰਦਾ ਸ਼ਰਮਾ, ਯੋਗਰਾਜ ਸਿੰਘ, ਜਗਜੀਤ ਸੰਧੂ, ਧੀਰਜ ਕੁਮਾਰ ਅਤੇ ਜਰਨੈਲ ਸਿੰਘ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਪ੍ਰਸਿੱਧ ਪੰਜਾਬੀ ਗਾਇਕਾ ਸੁਨੰਦਾ ਦੀ ਇਹ ਪਹਿਲੀ ਹਿੰਦੀ ਫਿਲਮ ਹੈ। ਪੰਕਜ ਬਤਰਾ ਦੁਆਰਾ ਨਿਰਦੇਸ਼ਤ ਅਤੇ ਜੈ ਸਾਹਿਨੀ, ਬਾਬੀ ਬਜਾਜ਼ ਅਤੇ ਵਿਜੁਅਲ ਅੰਡਰਹਾਊਸ ਦੁਆਰਾ ਨਿਰਮਿਤ ‘ਸੱਜਨ ਸਿੰਘ ਰੰਗਰੂਟ’ 24 ਅਤੇ 25 ਮਾਰਚ ਨੂੰ ਇਟਲੀ ਦੇ 19 ਸ਼ਹਿਰਾਂ ਵਿਚ ਦਿਖਾਈ ਜਾ ਰਹੀ ਹੈ।
ਰਾਜੇਸ਼ ਸਾਹਨੀ, ਗੁਰਪ੍ਰੀਤ ਸਿੰਘ ਬਰੇਸ਼ੀਆ, ਜੱਸੀ ਸਿੰਘ, ਰਵੀ ਕੁਮਾਰ ਵੱਲੋਂ ਫ਼ਿਲਮ ਆੱਰਗੇਨਾਈਜ਼ ਕੀਤੀ ਜਾ ਰਹੀ ਹੈ। ਕੋਰਤੇਨੂਓਵਾ ਵਿਚ ਸੁਖਵਿੰਦਰ ਗੋਬਿੰਦਪੁਰੀ ਵੱਲੋਂ ਇਹ ਫ਼ਿਲਮ ਲਗਵਾਈ ਜਾ ਰਹੀ ਹੈ।
ਰੋਮਾ, ਕਰੇਮੋਨਾ, ਬਲੋਨੀਆ, ਤੇਰਨੀ, ਮਾਨਤੋਵਾ, ਕਾਸਤੀਲੋਨੇ ਦੇਲੇ ਸਤੀਵੇਰੇ, ਬੋਲਜ਼ਾਨੋ, ਮਨੇਰਬੀਓ, ਨਾਪੋਲੀ, ਪਾਦੀਲੀਓਨੇ ਆਂਸੀਓ, ਕਰਤੇਨੂਓਵਾ, ਫੀਲੀਨੇ ਵਾਲਦਾਰਨੋ, ਫਿਰੈਂਸੇ, ਵਿਚੈਂਸਾ, ਬਰੇਸ਼ੀਆ, ਸਨ ਬੋਨੀਫਾਚੋ, ਸੁਜ਼ਾਰਾ, ਕਾਰਪੀ, ਮਿਲਾਨੋ ਸ਼ਹਿਰਾਂ ਵਿਚ ‘ਸੱਜਨ ਸਿੰਘ ਰੰਗਰੂਟ’ ਦਿਖਾਈ ਜਾ ਰਹੀ ਹੈ।

ria