ਦੇਸ਼ ਦੇ ਹਲਾਤ ਦਿਖਾਉਣ ਲਈ ਐਨ ਆਰ ਆਈ ਨੇ ਬਣਾਈ ਫ਼ਿਲਮ ‘ਕਾਲਾ ਧਨ ਕਭ ਆਏਗਾ’

slumਮਿਲਾਨ (ਇਟਲੀ) 14 ਜੁਲਾਈ (ਸਾਬੀ ਚੀਨੀਆਂ) – ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦਾ ਆਪਣੀ ਜਨਮ ਭੂਮੀ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਹੈ, ਸ਼ਾਇਦ ਇਹ ਗੱਲ ਕਿਸੇ ਤੋਂ ਲੁੱਕੀ ਨਹੀਂ। ਅਕਸਰ ਜਦ ਐਨ ਆਰ ਆਈ ਆਪਣੇ ਵਤਨ ਛੁੱਟੀਆਂ ਕੱਟਣ ਆਉਂਦੇ ਹਨ ਤਾ ਉਨ੍ਹਾਂ ਨਾਲ ਵਾਪਰੀਆਂ ਕਈ ਘਟਨਾਵਾਂ ਦਿਲ ‘ਚ ਲਹਿ ਜਾਂਦੀਆ ਹਨ, ਜੋ ਕਿ ਉਨ੍ਹਾਂ ਨੂੰ ਹੈਰਾਨ ਕਰਦੀਆਂ ਅਹਿਸਾਸ ਕਰਵਾਉਂਦੀਆ ਹਨ ਕਿ ਅਸੀਂ ਪੱਛਮੀ ਦੇਸ਼ਾਂ ਤੋਂ ਪਿੱਛੇ ਕਿਉ ਹਾਂ। ਇਨਾਂ ਹਲਾਤਾਂ ਨੂੰ ਬਿਆਨ ਕਰਦੀ ਇਟਲੀ ਦੇ ਇਕ ਵਪਾਰੀ ਬਲਕਾਰ ਸਿੰਘ ਢਿੱਲੋਂ ਵੱਲੋਂ ਛੋਟੇ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਤੇ ਮਾਪਿਆਂ ਦੀ ਬੇਬਸੀ ਦਾ ਜਿਕਰ ਇਸ ਹਿੰਦੀ ਫਿਲਮ ‘ਦਾ ਸਲਮ ਸਟਾਰ’ ‘ਚ ਕੀਤਾ ਗਿਆ ਹੈ। ਇਹ ਫ਼ਿਲਮ 7 ਜੁਲਾਈ ਨੂੰ ਰਿਲੀਜ਼ ਹੋਈ। ਪਹਿਲੇ ਦਿਨ ਸੱਤ ਸੋ ਸਿਨੇਮਿਆਂ ਦਾ ਸ਼ਿੰਗਾਰ ਬਣੀ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਨਾਲ ਲੱਗਦੇ ਇਹ ਗੱਲ ਸਭ ਨੂੰ ਹੈਰਾਨ ਕਰਦੀ ਹੈ ਕਿ ਕਿਸ ਤਰ੍ਹਾਂ ਇਕ ਐਨ ਆਰ ਆਈ ਨੇ ਦੇਸ਼ ਦਾ ਭਵਿੱਖ ਛੋਟੇ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਲੈਕੇ ਫ਼ਿਲਮ ਬਣਾ ਕੇ ਹਿੰਦੀ ਫਿਲਮ ਜਗਤ ‘ਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਮੌਜੂਦਾ ਸਰਕਾਰ ਤੇ ਸਿਸਟਮ ‘ਤੇ ਟਿੱਪਣੀ ਕਰਦਾ ਛੋਟਾ ਬੱਚਾ ਵਾਰ ਵਾਰ ਪੁੱਛ ਰਿਹਾ ਹੈ, ‘ਕਾਲਾ ਧਨ ਕਭ ਆਏਗਾ?’
ਦੱਸਣਯੋਗ ਹੈ ਕਿ ਇਸ ਫਿਲਮ ‘ਚ ਮੁੱਖ ਅਦਾਕਾਰ ਦੀ ਭੂਮਿਕਾ ਵੀ ਇਟਲੀ ਵਾਸੀ ਬਲਕਾਰ ਸਿੰਘ ਤੇ ਸਾਥੀ ਦੁਆਰਾ ਨਿਭਾਈ ਗਈ ਹੈ। ਢਿੱਲੋਂ ਰਿਕਾਰਡ ਦੀ ਪ੍ਰੋਡਿਊਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ, ਫ਼ਿਲਮ ‘ਚ ਝੁੱਗੀਆਂ ਝੌਪੜੀਆਂ ‘ਚ ਜਨਮੇ ਬੱਚਿਆਂ ਦੇ ਭਵਿੱਖ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

slum1