wind_cyc_super_nov2017_ita_320x50

ਦੇਸੀ ਸਵੈਗ ਇੰਟਰਨੈਸ਼ਨਲ ਵੱਲੋਂ ਸੈਕਰਾਮੈਂਟੋ ‘ਚ ਕਰਵਾਇਆ ਗਿਆ ਸ਼ੋਅ

desiਸੈਕਰਾਮੈਂਟੋ, ਕੈਲੀਫੋਰਨੀਆ, 11 ਅਗਸਤ (ਹੁਸਨ ਲੜੋਆ ਬੰਗਾ) – ਸਥਾਨਕ ਲੂਥਰ ਬਰਬੈਂਕ ਹਾਈ ਸਕੂਲ ਫਲੋਰਨ ਰੋਡ ਸੈਕਰਾਮੈਂਟੋ ‘ਚ ਸਥਾਨਕ ਸੱਭਿਆਚਾਰਕ ਸੰਸਥਾ ‘ਦੇਸੀ ਸਵੈਗ ਇੰਟਰਨੈਸ਼ਨਲ’ ਵੱਲੋਂ ਸ਼ੈਰੀ ਮਾਨ, ਰੁਪਿੰਦਰ ਹਾਂਡਾ ਤੇ ਜੈਸਮੀਨ ਦਾ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਦੌਰਾਨ ਉਪਰੋਕਤ ਕਲਾਕਾਰਾਂ ਨੇ ਭਾਰੀ ਗਿਣਤੀ ‘ਚ ਆਏ ਦਰਸ਼ਕਾਂ ਦਾ ਪੂਰਾ ਮੰਨੋਰੰਜਨ ਕੀਤਾ। ਸ਼ੈਰੀ ਮਾਨ ਨੇ ਪਰਿਵਾਰਕ ਗੀਤਾਂ ਤੋਂ ਇਲਾਵਾ ਅੱਜ ਦੇ ਰੋਮੀਓ ਲਈ ਵੀ ਗੀਤ ਸੁਣਾਏ। ਸ਼ੈਰੀ ਮਾਨ ਵੱਲੋਂ ਗਾਏ ਕੁਝ ਗੀਤਾਂ ‘ਚ ‘ਬੇਬੇ ਤੇਰੀ ਆਟੇ ਦੀ ਚਿੱੜੀ’, ‘ਦਿਨ ਢਲਦੇ ਨੂੰ ਜਦ ਕੰਮ ਤੋਂ ਆਵਾਂ ਮੈਂ’, ‘ਵੱਜਦੇ ਟਰਾਂਸਪੋਰਟੀਏ’ ਆਦਿ ਕੁਝ ਗੀਤਾਂ ਨੂੰ ਆਏ ਦਰਸ਼ਕਾਂ ਨੇ ਪਸੰਦ ਕੀਤਾ। ਇਵੇਂ ਹੀ ਕੁਝ ਰੁਪਿੰਦਰ ਹਾਂਡਾ ਨੇ ਵੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕੀਤਾ, ਜਿਨਾਂ ‘ਚ ਉਸਨੇ ਆਪਣੇ ਗੀਤ ‘ਤਖਤਪੋਸ਼’, ‘ਸੂਟ ਦਰਜੀ ਮੈਂ ਸਵਾਲਿਆ ਚੰਨਾ ਵੇ ਤੇਰੀ ਪੱਗ ਨਾਲਦਾ’, ‘ਮਿਰਜਾ’ ਆਦਿ ਆਪਣੇ ਚਰਚਿਤ ਗੀਤ ਗਾਏ। ਇਸ ਮੌਕੇ ਜਸਮੀਨ ਸੈਂਡਲਸ ਜੋ ਕਿ ਸਟਾਕਟਨ ਕੈਲੀਫੋਰਨੀਆ ਦੀ ਹੀ ਗਾਇਕਾ ਹੈ ਨੇ ਆਪਣੇ ਹੀ ਹਿਸਾਬ ਨਾਲ ਗਾਇਆ ਹੋਰ ਪੰਜਾਬੀ ਗਾਇਕਾਂ ਦੇ ਗੀਤਾਂ ਦੀ ਖਿਚੜੀ ਬਣਾ ਕੇ ਗੱਲਾਂ ਬਾਤਾਂ ਨਾਲ ਤੇ ਸੀ ਡੀ ਲਾ ਕੇ ਲੋਕਾਂ ਨੂੰ ਪਰੋਸਿਆ। ਇਸ ਮੌਕੇ ਸਥਾਨਕ ਗਾਇਕ ਜੀਤਾ ਗਿੱਲ ਨੇ ਵੀ ਆਪਣੇ ਗੀਤਾਂ ਰਾਹੀਂ ਭਰਵੀਂ ਹਾਜਰੀ ਲੁਆਈ। ਇਸ ਮੌਕੇ ਸੈਕਰਾਮੈਟੋਂ ਦੀ ਨਵੀਂ ਗਾਇਕਾ ਮਨਿੰਦਰ ਸੰਧੂ ਨੇ ‘ਤੇਰੀਆਂ ਮੁਹੱਬਤਾਂ’ ਨਾਲ ਗਾਇਕੀ ‘ਚ ਦਸਤਕ ਦਿੱਤੀ। ਇਸ ਸਮਾਗਮ ਦੀ ਸਟੇਜ ਤੇ ਇੱਕ ਰਾਤ ਪਹਿਲਾਂ ਰੱਖੇ ਗਏ ਡਿਨਰ ਦੀ ਸੰਚਾਲਨਾ ਆਸ਼ਾ ਸ਼ਰਮਾ ਨੇ ਇਕਸਾਰ ਨਿਭਾਈ। ਇਸ ਸ਼ੋਅ ਦੇ ਮੁੱਖ ਮਹਿਮਾਨ ਸ਼ੀਨਾ ਜਿਊਲਰਜ ਦੇ ਇੰਦਰਜੀਤ ਸਿੰਘ ਸਨ। ਇਸ ਪਰੋਗ੍ਰਾਮ ਨੂੰ
ਪਰਿਵਾਰਕ ਰੱਖਣ ਲਈ ਪਰਬੰਧਕਾਂ ਵੱਲੋਂ ਸਕਿਊਰਿਟੀ ਦੇ ਖਾਸ ਪਰਬੰਧ ਕੀਤੇ ਗਏ ਸਨ, ਪਰ ਸ਼ਰਾਬੀ ਲੋਕ ਹਰਕਤਾਂ ਤੋਂ ਫਿਰ ਵੀ ਬਾਜ ਨਹੀਂ ਆਉਂਦੇ। ਪਰੋਗਰਾਮ ਦੇ ਪਰਬੰਧਕਾਂ ‘ਚ ਹਰਪਿੰਦਰ ਸਹੋਤਾ, ਸੰਜੀਵ ਮਸੀਹ, ਮਨਿੰਦਰ ਪਵਾਰ, ਜਤਿੰਦਰ ਮਾਨ, ਜੋਗੀ ਗਿੱਲ ਤੇ ਹਰਿੰਦਰ ਸਹੋਤਾ ਤੇ ਹੋਰਨਾਂ ਨੇ ਕੁਝ ਸ਼ੋਅ ਦੇ ਪਰਮੋਟਰਾਂ ਨੂੰ ਯਾਦਗਾਰੀ ਪਲੈਕਾਂ ਦੇ ਕੇ ਸਨਮਾਨਿਤ ਵੀ ਕੀਤਾ।