ਨਛੱਤਰ ਗਿੱਲ ਦਾ ਧਾਰਮਿਕ ਗੀਤ ਸੰਤ ਸਿਪਾਹੀ, ਇਟਲੀ ਵਿਚ ਰਿਲੀਜ਼

ਸੰਤ ਸਿਪਾਹੀ ਗੀਤ ਨੂੰ ਰਿਲੀਜ਼ ਕਰਦੇ ਹੋਏ ਆਗੂ।

ਸੰਤ ਸਿਪਾਹੀ ਗੀਤ ਨੂੰ ਰਿਲੀਜ਼ ਕਰਦੇ ਹੋਏ ਆਗੂ।

ਤੇਰਾਨੂਓਵਾ (ਇਟਲੀ) 24 ਮਈ (ਸਾਬੀ ਚੀਨੀਆਂ) – ਵਿਸ਼ਵ ਪ੍ਰਸਿੱਧ ਲੋਕ ਗਾਇਕ ਨਛੱਤਰ ਗਿੱਲ ਦੁਆਰਾ ਆਪਣੀ ਸਨੁੱਖੀ ਅਵਾਜ਼ ਵਿਚ ਗਾਇਆ ਧਾਰਮਿਕ ਗੀਤ “ਸੰਤ ਸਿਪਾਹੀ, ਇਟਲੀ ਵਿਚ ਨਾਮੀ ਸ਼ਖਸ਼ੀਅਤਾਂ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਗੁਰਦੁਆਰਾ ਸਿੰਘ ਸਭਾ ਤੇਰਾਨੂਓਵਾ ਵਿਖੇ ਇਸ ਗੀਤ ਨੂੰ ਰਿਲੀਜ਼ ਕਰਨ ਮੌਕੇ ਉੱਘੇ ਸਮਾਜ ਸੇਵੀ ਸ: ਜਗਮੀਤ ਸਿੰਘ ਦੁਰਗਾਪੁਰ ਨੇ ਦੱਸਿਆ ਕਿ, ਨਛੱਤਰ ਗਿੱਲ ਦੀ ਅਵਾਜ਼ ਵਿਚ ਰਿਕਾਡਿੰਗ ਕੀਤੇ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਭਜਨ ਥਿੰਦ (ਪਾਜੀਆ) ਦੁਆਰਾ ਕਲਮਬੱਧ ਕੀਤਾ ਗਿਆ ਹੈ, ਜਦਕਿ ਸੰਗੀਤ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ। ਵੀਡੀਉ ਫਿਲਮਾਂਕਣ ਨਵਜੀਤ ਬੁੱਟਰ ਅਤੇ ਆਸਰਾ ਇੰਟਰਟੈਰਨਮੈਂਟ ਦੀ ਪੇਸ਼ਕਸ਼ ਸੰਤ ਸਿਪਾਹੀ ਨੂੰ ਸਰੋਤਿਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੂਰੀ ਟੀਮ ਵੱਲੋਂ ਸਖਤ ਮਿਹਨਤ ਨਾਲ ਤਿਆਰ ਕੀਤੇ ਪ੍ਰੋਜੈਕਟ ਨੂੰ ਲੈਕੇ ਆਸਰਾ ਇੰਟਰਟੈਰਨਮੈਂਟ ਵੱਲੋਂ ਵੱਖ ਵੱਖ ਟੀਵੀ ਚੈਨਲਾਂ ‘ਤੇ ਦਿਖਾਇਆ ਜਾ ਰਿਹਾ ਹੈ। ਆਉਂਦੇ ਕੁਝ ਦਿਨਾਂ ਤੱਕ ਨਛੱਤਰ ਗਿੱਲ ਦੀ ਅਵਾਜ਼ ਵਿਚ ਗਾਏ ਇਸ ਧਾਰਮਿਕ ਗੀਤ ਨੂੰ ਹਰ ਪਾਸੇ ਸੁਣਿਆ ਜਾਵੇਗਾ। ਇਸ ਗੀਤ ਨੂੰ ਰਿਲੀਜ਼ ਕਰਨ ਮੌਕੇ ਸ: ਹਰਪ੍ਰੀਤ ਸਿੰਘ ਜੀਰਾ, ਸੁਰਿੰਦਰ ਸਿੰਘ ਧਾਲੀਵਾਲ, ਸੁੱਖਤਿੰਦਰਜੀਤ ਸਿੰਘ, ਡਾ: ਬਲਵਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਇਸ ਧਾਰਮਿਕ ਗੀਤ ਦੀ ਸ਼ਲਾਘਾ ਕੀਤੀ ਗਈ।