ਨਵੇਂ ਸਾਲ ਦਾ ਨਵਾਂ ਸਵੇਰਾ

ny
ਨਵੇਂ ਸਾਲ ਦਾ ਨਵਾਂ ਸਵੇਰਾ,
ਨਵੀਂ ਕਿਰਨ ਕੋਈ ਲੈ ਕੇ ਆਵੇ।
ਕੋਈ ਵੀ ਬੱਚਾ ਨੰਗੇ ਪੈਰੀਂ,
ਨਾ ਹੀ ਪੜ੍ਹਨ ਸਕੂਲੇ ਜਾਵੇ।
ਬਿਨ ਮਜਦੂਰੀ ਖਾਲੀ ਹੱਥੀਂ,
ਨਾ ਕੋਈ ਕਾਮਾ ਮੁੜ ਘਰ ਆਵੇ।
ਪਤੀ ਸ਼ਰਾਬੀ ਡਿੱਗੇ ਦੇ ਕੋਲ,
ਕੋਈ ਵੀ ਪਤਨੀ ਵੈਣ ਨਾ ਪਾਵੇ।
ਸਹੁਰਿਆਂ ਘਰੋਂ ਬਣ ਕੇ ਦੁਖਿਆਰੀ,
ਨਾ ਕੋਈ ਅਬਲਾ ਪੇਕੇ ਜਾਵੇ।
ਪਿਉ ਦੀ ਚਿੱਟੀ ਪਗੜੀ ਉੱਤੇ,
ਕੋਈ ਵੀ ਧੀ ਦਾਗ ਨਾ ਲਾਵੇ।
ਮੰਦੇ ਚੰਗੇ ਬੋਲ, ਬੋਲ ਕੇ,
ਨੂੰਹ ਤੋਂ ਸੱਸ ਨਾ ਗੁੱਤ ਪੁਟਾਵੇ।
ਬੇਰੁਜਗਾਰੀ ਮੁੱਕ ਜੇ ਜੱਗ ਤੋਂ,
ਹਰ ਕੋਈ ਰੱਜ ਕੇ ਰੋਟੀ ਖਾਵੇ।
ਨਸ਼ਿਆਂ ਦੇ ਚਿੱਕੜ ਵਿਚ ਫਸ ਕੇ,
ਨਾ ਕੋਈ ਗੱਭਰੂ ਜਾਨ ਗੁਆਵੇ।
ਜਾਤ-ਪਾਤ ਦੀਆਂ ਮੁੱਕ ਜਾਣ ਗੱਲਾਂ,
ਭਾਈਆਂ ਵਿਚ ਕੋਈ ਵੰਡ ਨਾ ਪਾਵੇ।
ਧਰਮ ਦੇ ਠੇਕੇਦਾਰਾਂ ਕੋਲੋਂ,
ਜਨਤਾ ਨੂੰ ਕੋਈ ਮੁਕਤ ਕਰਾਵੇ।
ਹੋਣ ਉਹ ਜੋ ਲੇਖੀਂ ਲਿਖਿਆ,
‘ਰਾਹੀ’ ਐਵੇਂ ਕਲਮ ਚਲਾਵੇ।

– rahi