ਪਾਲ ਨੇ ਸ਼ਾਹੀ ਅੰਦਾਜ ‘ਚ ਮਨਾਈ 25ਵੀਂ ਵਰ੍ਹੇਗੰਢ

jasvir

ਮਿਲਾਨ (ਇਟਲੀ) 17 ਮਾਰਚ (ਸਾਬੀ ਚੀਨੀਆਂ) – ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਜਿੱਥੇ ਘੰਟਿਆਂ ਬੱਧੀ ਮਸ਼ੀਨਾਂ ਵਾਂਗ ਕੰਮ ਕਰਦੇ ਨਹੀਂ ਥੱਕਦੇ, ਉੱਥੇ ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣ ‘ਚ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੰਦੇ। ਪਰਿਵਾਰ ਤੇ ਬੱਚਿਆਂ ਨੂੰ ਖੁਸ਼ ਰੱਖਣ ਦੇ ਨਾਲ ਰਿਸ਼ਤੇਦਾਰੀਆਂ ਨੂੰ ਨਿਭਾਉਂਦੇ ਬਿਗਾਨੇ ਮੁਲਕ ‘ਚ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ। ਇਟਲੀ ਦੇ ਉੱਘੇ ਬਿਜਨਸਮੈਨ ਸ੍ਰੀ ਜਸਵੀਰ ਪਾਲ ਤੇ ਉਨ੍ਹਾਂ ਦੀ ਪਤਨੀ ਅਨੁਰਾਧਾ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ।
ਉਪਰੰਤ ਰੰਗਾਰੰਗ ਪ੍ਰੋਗਰਾਮ ਵਿਚੋ ਜਾਗੋ ਨਾਲ ਖੂਬ ਰੰਗ ਬੰਨ੍ਹਦੇ ਮਾਹੌਲ ਨੂੰ ਗਰਮਾ ਛੱਡਿਆ । ਇਸ ਮੌਕੇ ਅਸ਼ੋਕ ਕੁਮਾਰ ਤੇ ਮੇਜਰ ਸਿੰਘ ਵੱਲੋਂ ਆਪਣੀ ਭੈਣ ਅਨੁਰਾਧਾ ਨੂੰ ਕਾਰ ਤੋਹਫੇ ਵਜੋਂ ਦਿੱਤੀ ਗਈ। ਜਿਸ ‘ਤੇ ਭੈਣ ਭਰਾ ਦੇ ਪਿਆਰ ਦੀ ਸਭ ਨੇ ਖੁਬ ਪ੍ਰਸ਼ੰਸਾ ਕੀਤੀ। ਇਸ ਮੌਕੇ ਕੇਹਰ ਸਿੰਘ, ਹਰਭਜਨ ਸਿੰਘ ਸੋਨੀ, ਪ੍ਰੀਤਮ ਸਿੰਘ ਜੋਧਾ, ਤੀਰਥ ਸਿੰਘ ਰਾਮਪੁਰ, ਭੁਪਿੰਦਰ ਸਿੰਘ, ਸੀਮਾ ਕਪੂਰ, ਜਗਬੀਰ ਸਿੰਘ, ਤਰੁਨ, ਗੁਰਨ ਤੇ ਕ੍ਰਿਸ਼ ਵੱਲੋਂ ਸ੍ਰੀ ਜਸਵੀਰ ਪਾਲ ਤੇ ਅਨੁਰਾਧਾ ਨੂੰ ਵਿਆਹ ਦੀ 25ਵੀਂ ਸਾਲਗਿਰ੍ਹਾ ‘ਤੇ ਮੁਬਾਰਕਬਾਦ ਦਿੱਤੀ ਗਈ।