Advertisement
Advertisement

ਪੁਰਾਤਨ ਹਿੰਦੂ ਰਵਾਇਤਾਂ ਨਾਲ ਹੋਇਆ ਅਖਿਲ ਤੇ ਪੱਲਵੀ ਦਾ ਵਿਆਹ

apalviਮਿਲਾਨ (ਇਟਲੀ) 27 ਅਗਸਤ (ਸਾਬੀ ਚੀਨੀਆਂ) – ਇਟਲੀ ਦੇ ਮਸ਼ਹੂਰ ਸਮਾਜ ਸੇਵੀ ਅਤੇ ਵਣਜ-ਵਪਾਰ ਨਾਲ ਸਬੰਧਿਤ ਸ੍ਰੀ ਅਨਿਲ ਕੁਮਾਰ ਲੋਧੀ ਤੇ ਸੁਜਾਤਾ ਕੁਮਾਰੀ ਦੇ ਬੇਟੇ ਅæਿਖਲ ਕੁਮਾਰ ਦਾ ਵਿਆਹ ਪੱਲਵੀ ਨਾਲ ਪੁਰਾਤਨ ਹਿੰਦੂ ਰਵਾਇਤਾਂ ਅਨੁਸਾਰ ਸਾਵੋਨਾ ਦੇ ਮੰਦਰ ਵਿਚ ਹੋਇਆ। ਵਿਆਹ ਦੀਆਂ ਰਸਮਾਂ ਨੂੰ ਰਾਜਸੀ ਸ਼ਾਨੌ ਸ਼ੌਕਤ ਦੇ ਨਾਲ ਨਾਲ ਪਰਾਤਨ ਹਿੰਦੂ ਕਲਚਰ ਅਤੇ ਪ੍ਰੰਪਰਾਵਾਂ ਅਨੁਸਾਰ ਨਿਭਾਇਆ ਗਿਆ। ਰਿਸੈਪਸ਼ਨ ਪਾਰਟੀ ਸਮੇਂ ਦੋਸਤ ਮਿੱਤਰਾਂ ਅਤੇ ਰਿਸ਼ਤੇਦਾਰਾ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਜਿਨਾਂ ਵਿਚ ਇਟਾਲੀਅਨ ਭਾਈਚਾਰੇ ਦੇ ਲੋਕਾਂ, ਭਾਰਤੀ ਕੌਸਲੇਟ ਦਫਤਰ ਮਿਲਾਨ ਦੇ ਅਧਿਕਾਰੀਆਂ ਵੱਲੋਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਤਰ੍ਹਾਂ ਦਾ ਸ਼ਾਹੀ ਠਾਠ-ਬਾਠ ਇਟਲੀ ਵਿਚ ਕ੍ਰਿਕਟ ਜਗਤ ਦੇ ਬਾਦਸ਼ਾਹ ਵਿਰਾਟ ਕੋਹਲੀ ਦੇ ਵਿਆਹ ਤੋਂ ਬਾਅਦ ਦੂਸਰੀ ਵਾਰ ਦੇਖਣ ਨੂੰ ਮਿਲਿਆ, ਜਿਸ ਵਿਚ ਅੱਵਲ ਦਰਜੇ ਦੇ ਪ੍ਰਬੰਧ ਅਤੇ ਪੰਜਤਾਰਾ ਸਹੂਲਤਾ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਸ਼ਾਹੀ ਵਿਆਹ ਦੇ ਚਰਚੇ ਭਾਰਤੀ ਤੇ ਇਟਾਲੀਅਨ ਮੀਡੀਏ ਵਿਚ ਹੋ ਰਹੇ ਹਨ।