ਪ੍ਰਿਯੰਕਾ-ਨਿੱਕ ਦੀ ਵਿਆਹ ਪਾਰਟੀ ’ਚ ਪੁੱਜੇ ਪੀਐਮ ਮੋਦੀ

modiਦਿੱਲੀ ਦੇ ਤਾਜ ਹੋਟਲ ਚ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਵਿਆਹ ਦੀ ਮੰਗਲਵਾਰ ਨੂੰ ਰੱਖੀ ਗਈ ਪਾਰਟੀ ਚ ਪੀਐਮ ਮੋਦੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਨਵਵਿਆਹੇ ਜੋੜੇ ਨੂੰ ਚੰਗੇ ਭਵਿੱਖ ਲਈ ਮੁਬਾਰਕਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਪ੍ਰਿਯੰਕਾ ਦੇ ਪਤੀ ਨਿੱਕ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ। ਦੱਸਣਯੋਗ ਹੈ ਕਿ ਜੋਧਪੁਰ ਚ ਡੈਸਟੀਨੇਸ਼ਨ ਵੈਡਿੰਗ ਰਚਾਉਣ ਮਗਰੋਂ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਦਿੱਲੀ ਚ ਵਿਆਹ ਦੀ ਪਾਰਟੀ ਰੱਖੀ। ਦੋਨਾਂ ਨੇ 2 ਦਸੰਬਰ ਨੂੰ ਇਸਾਈ ਧਰਮ ਮੁਤਾਬਕ ਅਤੇ ਫਿਰ ਹਿੰਦੂ ਧਰਮ ਮੁਤਾਬਕ ਵਿਆਹ ਕਰਵਾਇਆ ਸੀ।

pn1