ਪੰਜਾਬੀਆ ਦੇ ਹੱਕਾਂ ਲਈ ਲੜਨ ਵਾਲੇ ਖਹਿਰਾ ਦੇ ਸਮਰਥਨ ਵਿਚ ਆਇਆ ਗੀਤ

sabyਮਿਲਾਨ/ ਨਿਊਯਾਰਕ, 1 ਅਗਸਤ (ਸਾਬੀ ਚੀਨੀਆਂ, ਰਾਜ ਗੋਗਨਾ) – ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਹੁਕਮਰਾਨਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜ੍ਹਨ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋਂ ਬਿਨਾਂ ਕਾਰਨ ਦੱਸਿਆ ਲਾਂਭੇ ਕੀਤਾ ਹੈ, ਉਸਨੂੰ ਲੈ ਕੇ ਐਨ ਆਰ ਆਈਜ਼ ਕਾਫੀ ਖਫ੍ਹਾ ਨਜਰ ਆ ਰਹੇ ਹਨ ਅਤੇ ਖੁੱਲ੍ਹ ਕੇ ਸੁਖਪਾਲ ਖਹਿਰਾ ਦਾ ਸਮਰਥਨ ਵੀ ਕਰ ਰਹੇ ਹਨ।
ਜਿੱਥੇ ਆਮ ਵਰਕਰ ਖਹਿਰਾ ਦਾ ਸਮਰਥਨ ਕਰ ਰਹੇ ਹਨ, ਉੱਥੇ ਕੈਨੇਡਾ ਰਹਿੰਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਤੇ ਜੱਸ ਸੰਘਾ ਨੇ ਆਪਣੇ ਅੰਦਾਜ ਵਿਚ ਖਹਿਰਾ ਦੇ ਸਮਰਥਨ ਵਿਚ ਇਕ ਗੀਤ ਰਿਕਾਡਿੰਗ ਕੀਤਾ ਹੈ ਜੋ ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਤੋਂ ਠੀਕ ਇਕ ਦਿਨ ਪਹਿਲਾ ਰਿਲੀਜ਼ ਹੋਇਆ ਹੈ।  ‘ਸੱਚ’, ਨਾਮੀ ਗੀਤ ਨੂੰ ਕਲਮਬੰਦ ਕੀਤਾ ਹੈ ਉੱਘੇ ਗੀਤਕਾਰ ਸਾਹਿਬ ਸਿੰਘ ਢਿੱਲੋਂ ਨੇ, ਸੰਗੀਤ ਬਬਲੂ ਸਨਿਆਲ ਤੇ ਕੰਪਨੀ ਲੋਕ ਰੰਗ ਦੀ ਪੇਸ਼ਕਸ਼ ਨੂੰ ਹਰਪ੍ਰੀਤ ਰੰਧਾਵਾ ਤੇ ਜੱਸ ਸੰਘਾ ਨੇ ਬਾਖੂਬੀ ਨਿਭਾਇਆ ਹੈ। ਹਰਪ੍ਰੀਤ ਰੰਧਾਵਾ ਨੇ ਗੱਲਬਾਤ ਕਰਦੇ ਆਖਿਆ ਕਿ, ਪੰਜਾਬ ਦੇ ਹਲਾਤਾਂ ਤੋਂ ਤੰਗ ਪ੍ਰਵਾਸੀਆਂ ਨੇ ਰਿਵਾਇਤੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਦਾ ਬਾਈਕਾਟ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ, ਪਰ ਜਿਸ ਤਰ੍ਹਾਂ ਪਾਰਟੀ ਪੰਜਾਬ ਦੇ ਲੀਡਰਾਂ ਨਾਲ ਧੱਕਾ ਕਰ ਰਹੀ ਹੈ, ਉਸਨੂੰ ਦਰਸਾਉਂਦਾਂ ਇਕ ਗੀਤ ਸਰੋਤਿਆਂ ਦੀ ਕਹਿਚਰੀ ਵਿਚ ਪੇਸ਼ ਕੀਤਾ ਹੈ। ਆਸ ਹੈ ਕਿ ਪੰਜਾਬੀ ਜਿੱਥੇ ਸੁਖਪਾਲ ਖਹਿਰਾ ਦੀ ਰੈਲੀ ਵਿਚ ਹੁੰਮਹੁਮਾ ਕੇ ਪੁੱਜਣਗੇ ਉਥੇ ਉਨ੍ਹਾਂ ਵੱਲੋਂ ਖਹਿਰਾ ਦੇ ਹੱਕ ਵਿਚ ਗਾਏ ਗੀਤ ਨੂੰ ਵੀ ਸਮਰਥਨ ਦੇਣਗੇ।