ਪੰਜਾਬੀ ਸਰੋਤਿਆਂ ਨੇ ‘ਸੱਜਣ ਸਿੰਘ ਰੰਗਰੂਟ’ ਦਾ ਆਨੰਦ ਮਾਣਿਆ

ਫਿਲਮ ਸਬੰਧੀ ਗੱਲਬਾਤ ਕਰਦੇ ਸਰੋਤੇ। ਫੋਟੋ : ਸਾਬੀ ਚੀਨੀਆਂ

ਫਿਲਮ ਸਬੰਧੀ ਗੱਲਬਾਤ ਕਰਦੇ ਸਰੋਤੇ। ਫੋਟੋ : ਸਾਬੀ ਚੀਨੀਆਂ

ਮਿਲਾਨ (ਇਟਲੀ) 26 ਮਾਰਚ (ਸਾਬੀ ਚੀਨੀਆਂ) – ਸਿੱਖਾਂ ਵੱਲੋਂ ਆਪਣੇ ਦੇਸ਼ ਅਤੇ ਦੁਨੀਆ ਲਈ ਦਿੱਤੀਆਂ ਕੁਰਬਾਨੀਆਂ ਦੀ ਦਾਸਤਾ ਦਰਸਾਉਂਦੀ ਪੰਜਾਬੀ ਫਿਲਮ ‘ਸੱਜਣ ਸਿੰਘ ਰੰਗਰੂਟ’ ਦਾ ਇਟਲੀ ‘ਚ ਸਰੋਤਿਆਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ। ਇਟਲੀ ਦੇ ਕਈ ਵੱਡੇ ਸ਼ਹਿਰਾਂ ‘ਚ ਲੱਗੀ ਇਸ ਫਿਲਮ ਦੇ ਚਰਚੇ ਲੋਕ ਬੁੱਲਾਂ ‘ਤੇ ਸੁਣਾਈ ਦਿੱਤੇ। ਲਵੀਨੀਉ, ਫਿਰੈਂਸੇ, ਬੈਰਗਾਮੋ ਤੇ ਬ੍ਰੇਸ਼ੀਆ ਵਿਖੇ ਇਸ ਫਿਲਮ ਦੇ ਪਹਿਲੇ ਦਿਨ ਲੱਗੇ ਸ਼ੋਅ ਪੂਰੀ ਤਰ੍ਹਾਂ ਹਾਊਸਫੁੱਲ ਹੋਏ। ਇਸ ਫਿਲਮ ਦੀ ਪ੍ਰੰਸ਼ਸਾ ‘ਚ ਬੋਲਦਿਆਂ ਸੀਨੀ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ ਅਤੇ ਪ੍ਰਮੋਟਰ ਤਾਰਾ ਜੱਜ ਨੇ ਆਖਿਆ ਕਿ, ਪੰਜਾਬੀ ਅਦਾਕਾਰਾਂ ਨੂੰ ਅਜਿਹੀਆਂ ਫਿਲਮਾਂ ਬਨਾਉਣੀਆ ਚਾਹੀਦੀਆਂ ਹਨ, ਜਿਸ ਨਾਲ ਸਾਨੂੰ ਅਤੇ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਵੱਲੋਂ ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿਣ ਵਾਲੇ ਗਾਇਕ ਦਿਲਜੀਤ ਦੋਸਾਂਝ ਦੀ ਇਸ ਪੰਜਾਬੀ ਫਿਲਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ, ਮੌਕੇ ਦੇ ਹਾਕਮਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਕਈ ਕੋਝੀਆਂ ਚਾਲਾਂ ਰਾਹੀਂ ਸਾਡੇ ਅਸਲ ਇਤਿਹਾਸ ਤੇ ਕੁਰਬਾਨੀਆ ਨੂੰ ਅੱਖੋ ਪਰੋਖੇ ਕੀਤਾ ਹੈ, ਪਰ ਇਤਿਹਾਸ ਨੂੰ ਲੋਕਾਂ ਤਾਈਂ ਪਹੁੰਚਾਉਣ ਲਈ ਅਜਿਹੀਆ ਫਿਲਮਾਂ ਸਮੇਂ ਦੀ ਮੰਗ ਹਨ ਅਤੇ ਅਜਿਹੀਆਂ ਇਤਿਹਾਸਕ ਕਹਾਣੀਆਂ ਨੂੰ ਸਾਹਮਣੇ ਲਿਆਉਣ ਵਾਲੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰ ਵਧਾਈ ਦੇ ਪਾਤਰ ਹਨ।
ਇਟਲੀ ਵਿਚ ਲੱਗੇ ਇਸ ਫ਼ਿਲਮ ਦੇ ਸ਼ੋਅ ਦੌਰਾਨ ਰੀਆ ਮਨੀ ਟਰਾਂਸਫਰ ਕੰਪਨੀ ਵੱਲੋਂ ਆਪਣੀ ਪ੍ਰੋਮੋਸ਼ਨ ਲਈ ਆਏ ਦਰਸ਼ਕਾਂ ਨੂੰ ਉਪਹਾਰ ਦਿੱਤੇ ਗਏ।

ria