ਫੁੱਲਕਾਰੀ ਮੇਲਾ 2017 ‘ਚ ਪੰਜਾਬਣਾਂ ਨੇ ਖੂਬ ਬੰਨ੍ਹਿਆ ਰੰਗ

ਸੱਭਿਆਚਾਰ ਨਾਲ ਜੁੜੇ ਰਹਿਣ ਲਈ ਮੇਲਿਆਂ ਦਾ ਆਯੋਜਨ ਜਰੂਰੀ – ਸ਼ਰਮਾ

melaਬਰੇਸ਼ੀਆ (ਇਟਲੀ) 20 ਜੂਨ (ਸਾਬੀ ਚੀਨੀਆਂ) – ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲੀ ਰੱਖਣ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਵੱਲੋਂ ਸਮੇਂ ਸਮੇਂ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜ੍ਹੀ ਤਹਿਤ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਨਾਲ ਲੱਗਦੇ ਕਸਬਾ ਕਸਤੇਨੇਦੋਲੋ ਵਿਖੇ 5ਵਾਂ ਫੁੱਲਕਾਰੀ ਮੇਲਾ 2017 ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਮੁਟਿਆਰਾਂ ਨੇ ਗਿੱਧੇ ਭੰਗੜੇ ਦੀ ਪੇਸ਼ਕਾਰੀ ਦਿੰਦਿਆਂ ਅੰਬਰ ਨੱਚਣ ਲਾ ਦਿੱਤਾ। ਮੇਲੇ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਰੀਨਾ ਸ਼ਰਮਾ, ਪਿੰਕੀ ਮੁਲਤਾਨੀ, ਪਰਮਜੀਤ ਕੌਰ, ਅੱਕੀ ਕੌਰ, ਗੀਤੂ ਅਰੋੜਾ, ਰਘਵੀਰ ਜੁਟਾਣਾ, ਨਿਰਮਲ ਕੌਰ ਤੇ ਸਾਥਣਾਂ ਦੇ ਉਪਰਾਲੇ ਸਦਕਾ ਕਰਵਾਇਆ ਸੱਭਿਆਚਾਰਕ ਮੇਲਾ ਲੋਕ ਦਿਲਾਂ ‘ਤੇ ਛਾਪ ਛੱਡ ਗਿਆ। ਮੁੱਖ ਸਪਾਂਸਰ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਆਏ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦੇ ਆਖਿਆ ਕਿ, ਆਪਣੇ ਪਿਛੋਕੜ ਨਾਲ ਜੁੜੇ ਰਹਿਣ ਲਈ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਬਹੁਤ ਜਰੂਰੀ ਹੈ। ਇਸ ਮੌਕੇ ਅਜੇ ਭੰਗੜਾ ਗਰੁੱਪ, ਫੁੱਲਕਾਰੀ ਗਿੱਧਾ ਗਰੁੱਪ, ਇੰਡੀਅਨ ਕਲਚਰ ਗਰੁੱਪਾਂ ਸਮੇਤ ਕਈ ਅਦਾਕਾਰਾਂ ਵੱਲੋਂ ਆਪਣੀ ਕਲ੍ਹਾ ਦੇ ਜੌਹਰ ਵਿਖਾਉਂਦਿਆਂ ਇਸ ਸੱਭਿਆਚਾਰਕ ਮੇਲੇ ਨੂੰ ਯਾਦਗਾਰੀ ਬਣਾਇਆ। ਇਸ ਮੌਕੇ ਦਸਤਾਰ ਕੋਚ ਮਨਦੀਪ ਸੈਣੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕਰਕੇ ਮਾਣ ਦਿੱਤਾ ਗਿਆ।