ਬਲਜੀਤ ਮਾਲਵਾ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ

baljitਮਿਲਾਨ (ਇਟਲੀ) 4 ਅਗਸਤ (ਬਲਵਿੰਦਰ ਸਿੰਘ ਢਿੱਲੋਂ) – ‘ਆਹ ਲੈ ਫੜ੍ਹ ਲੈ ਗੱਡੀ ਦੀ ਚਾਬੀ’, ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਵਾਲੇ ਮਸ਼ਹੂਰ ਕਲਾਕਾਰ ਬਲਜੀਤ ਮਾਲਵਾ ਦਾ ਇਟਲੀ ਦੇ ਮਿਲਾਨ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸੈਣੀ ਪੈਲੇਸ ਦੇ ਮਾਲਕ ਰਿੰਕੂ ਸੈਣੀ, ਅੰਤਰਰਾਸ਼ਟਰੀ ਪੱਗੜੀ ਕੋਚ ਅਤੇ ਐਂਕਰ ਮਨਦੀਪ ਸੈਣੀ, ਸੰਦੀਪ ਗਿੱਲ, ਕਮਲ ਮਾਨਤੋਵਾ, ਰਾਜਵੀਰ ਅਤੇ ਪਤਵੰਤਿਆਂ ਵੱਲੋਂ ਬਲਜੀਤ ਮਾਲਵਾ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ| ਬਲਜੀਤ ਮਾਲਵਾ ਨੇ ਦੱਸਿਆ ਕਿ, ਉਹ 6 ਅਗਸਤ ਨੂੰ ਬਰੂਸਾਤਾਸੋ ਸੁਜਾਰਾ ਵਿਖੇ ਹੋਣ ਜਾ ਰਹੇ ਫੈਮਿਲੀ ਮੇਲਾ ਵਿਰਸਾ ਪੰਜਾਬ ਦਾ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਇਟਲੀ ਦੀਆਂ ਇਤਿਹਾਸਕ ਥਾਵਾਂ ਦੇਖਣਗੇ ਤੇ ਇਟਲੀ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕਰਨਗੇ।