ਮਲਟੀ ਕਲਚਰਲ ਪ੍ਰੋਗਰਾਮ ‘ਚ ਪੰਜਾਬਣਾਂ ਨੇ ਕਰਵਾਈ ਬੱਲੇ ਬੱਲੇ

culturalਮਿਲਾਨ (ਇਟਲੀ) 21 ਅਗਸਤ (ਸਾਬੀ ਚੀਨੀਆਂ) – ਪੰਜਾਬੀ ਦੁਨੀਆ ਦੇ ਕਿਸੇ ਵੀ ਮੁਲਕ ਵੱਸਦੇ ਹੋਣ, ਪਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਦਿਆਂ ਲੋਕ ਦਿਲਾਂ ‘ਚ ਘਰ ਕਰਦਿਆਂ ਆਪਣਾ ਲੋਹਾ ਜਰੂਰ ਮਨਾਉਂਦੇ ਹਨ। ਇਸੇ ਤਰ੍ਹਾਂ ਦਾ ਨਜਾਰਾ ਨਗਰ ਕੌਂਸਲ ਲਾਤੀਨਾ ਦੀ ਚਿਸਤੇਰਨਾ ਦੁਆਰਾ ਕਰਵਾਏ ਮਲਟੀ ਕਲਚਰਲ ਪ੍ਰੋਗਰਾਮ ‘ਚ ਵੇਖਣ ਨੂੰ ਮਿਲਿਆ। ਜਿੱਥੇ ਪੰਜਾਬੀ ਮੁਟਿਆਰਾਂ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਪੂਰੀ ਬੱਲੇ ਬੱਲੇ ਕਰਵਾ ਛੱਡੀ ਤੇ ਆਪਣੀ ਜੌਸ਼ੀਲੀ ਪੇਸ਼ਕਾਰੀ ਰਾਹੀਂ ਸਭਨਾਂ ਦਾ ਮਨ ਮੋਹ ਲਿਆ। ਜਿਸ ਲਈ ਕਮੂਨੇ ਦੀ ਚਿਸਤੇਰਨਾ ਵੱਲੋਂ ‘ਵਿਹੜਾ ਸ਼ਗਨਾਂ ਦਾ’ ਨਾਮ ਹੇਠ ਕੀਤੀ ਪੇਸ਼ਕਾਰੀ ਗਿੱਧੇ ਨੂੰ ਵਧੀਆ ਪਹਿਲਾ ਇਨਾਮ ਦਿੰਦਿਆਂ ਪੰਜਾਬੀ ਲੋਕ ਨਾਚ ਦੀ ਰੱਜਵੀਂ ਤਾਰੀਫ ਕੀਤੀ ਗਈ। ਇਸ ਮੌਕੇ ਹੋਰਨਾਂ ਦੇਸ਼ਾਂ ਨਾਲ ਸਬੰਧਿਤ ਲੋਕ ਨਾਚ ਵੀ ਪੇਸ਼ ਕੀਤੇ ਗਏ, ਪਰ ਪੰਜਾਬੀਆਂ ਦੇ ਢੋਲ ਦੀ ਤਾਲ ‘ਤੇ ਪ੍ਰੋਗਰਾਮ ਵਿਚ ਸ਼ਰੀਕ ਦਰਸ਼ਕਾਂ ਦੀਆਂ ਅੱਡੀਆਂ ਥਿਰਕਣੋਂ ਨਾ ਰਹਿ ਸਕੀਆ ਤੇ ਲੋਕਾਂ ਨੇ ਪੰਜਾਬੀ ਗੀਤ ਸੰਗੀਤ ਦਾ ਰੱਜਵਾਂ ਆਨੰਦ ਮਾਣਿਆ।