‘ਮਾਂ’ ਗੀਤ ਨਾਲ ਮੁੜ ਚਰਚਾ ‘ਚ ਆਇਆ ਗਾਇਕ ਚਰਨਜੀਤ ਚੰਨੀ

maaਮਿਲਾਨ (ਇਟਲੀ) 3 ਸਤੰਬਰ (ਸਾਬੀ ਚੀਨੀਆਂ) – ਜਿੱਥੇ ਵੀ ਜਾਣ ਪੰਜਾਬੀ ਛਾਅ ਹੀ ਜਾਂਦੇ ਨੇ, ਵਰਗੇ ਅਨੇਕਾਂ ਸੁਪਰ ਡੁਪਰ ਹਿੱਟ ਗੀਤ ਗਾਉਣ ਵਾਲ ਗਾਇਕ ਚਰਨਜੀਤ ਚੰਨੀ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਚਰਨਜੀਤ ਚੰਨੀ ਬਾਰੇ ਇਕ ਧਾਰਨਾ ਬੜੀ ਮਕਬੂæਲ ਹੈ, ਉਹ ਜਿੰਨੇ ਵਧੀਆ ਤਰੀਕੇ ਨਾਲ ਉਦਾਸ ਗੀਤਾਂ ਨੂੰ ਨਿਭਾਉਂਦਾ ਹੈ ਉਨੇ ਹੀ ਵਧੀਆ ਤਰੀਕੇ ਭੰਗੜਾ ਬੀਟ ਨਾਲ ਬੱਲੇ ਬੱਲੇ ਵੀ ਕਰਵਾਉਂਦਾ ਹੈ। ਸਮੇਂ ਦੇ ਇਸ ਹਾਕਮ ਗਾਇਕ ਵੱਲੋਂ ਪਿਛਲੇ ਦਿਨੀਂ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਇਕ ਗੀਤ ‘ਮਾਂ; ਗਾਇਆ ਗਿਆ ਹੈ, ਜੋ ਵੱਖ ਵੱਖ ਟੀਵੀ ਚੈਨਲਾਂ ਅਤੇ ਸ਼ੋਸ਼ਲ ਮੀਡੀਏ ‘ਤੇ ਬਹੁਤ ਮਕਬੂਲ ਹੋ ਰਿਹਾ ਹੈ।
ਮਾਂ ਗੀਤ ਸਬੰਧੀ ਜਾਣਕਾਰੀ ਦਿੰਦਿਆ ਚਰਨਜੀਤ ਚੰਨੀ ਨੇ ਦੱਸਿਆ ਕਿ, ਉਸਦੇ ਭਰਾਵਾਂ ਵਰਗੇ ਵੀਰ ਗਾਇਕ ਹੈਪੀ ਮਨੀਲਾ ਦੀ ਇਸ ਪੇਸ਼ਕਸ਼ ਨੂੰ ਰਣਯੋਧ ਰਿਕਾਡਿੰਗ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਦਕਿ ਗੀਤ ਨੂੰ ਲਿਖਿਆ ਸ਼ਿੰਦਾ ਕਾਲਾ ਸੰਘਿਆ ਨੇ ਮਿਊਜਿਕ ਬੀ ਅਨਮੋਲ ਨੇ ਤਿਆਰ ਕੀਤਾ ਹੈ। ਇਸ ਦਰਦ ਭਰਪੂਰ ਗੀਤ ਦਾ ਸਰੋਤੇ ਪੂਰੀ ਤਰ੍ਹਾਂ ਆਨੰਦ ਮਾਣ ਰਹੇ ਹਨ।