ਮਾਨਤੋਵਾ ਵਿਖੇ ‘ਗਿੱਪੀ ਗਰੇਵਾਲ ਲਾਇਵ ਸ਼ੋਅ’ 20 ਮਈ ਨੂੰ

gippyਮਿਲਾਨ (ਇਟਲੀ) 18 ਅਪ੍ਰੈਲ (ਬਲਵਿੰਦਰ ਸਿੰਘ ਢਿੱਲੋਂ) – ਨੌਜਵਾਨ ਦਿਲਾਂ ਦੀ ਧੜਕਣ ਦੇਸੀ ਰੌਕ ਸਟਾਰ ਫਿਲਮੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ 20 ਮਈ ਨੂੰ ਲਾਇਵ ਸ਼ੋਅ ਕਰਨ ਲਈ ਪਹੁੰਚ ਰਹੇ ਹਨ। ਇਟਲੀ ਦੇ ਉੱਘੇ ਸੱਭਿਆਚਾਰਕ ਪ੍ਰਮੋਟਰ ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ, ਸ: ਰਾਜਿੰਦਰ ਸਿੰਘ ਸੈਣੀ ਅਤੇ ਰਣਜੀਤ ਬੱਲ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਕਰਵਾਏ ਜਾ ਰਹੇ ਇਸ ਸ਼ੋਅ ਦੌਰਾਨ ਗਿੱਪੀ ਗਰੇਵਾਲ ਦੇ ਨਾਲ ਗਾਇਕ ਕਰਮਜੀਤ ਅਨਮੋਲ, ਫੀਮੇਲ ਗਾਇਕਾਂ ਨੀਸ਼ਾ ਬਾਨੋ ਵੀ ਆਪਣੀ ਲਾਇਵ ਪ੍ਰਫਾਰਮੈਸ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ, ਇਹ ਸ਼ੋਅ ਮਾਨਤੋਵਾ ਦੇ ਪਾਲਾਬਮ ਹਾਲ ਵਿੱਚ ਹੋਵੇਗਾ। ਐਂਟਰੀ ਗੇਟ 20 ਮਈ ਨੂੰ ਸ਼ਾਮ ਠੀਕ 6 ਵਜੇ ਖੋਲ੍ਹ ਦਿੱਤਾ ਜਾਵੇਗਾ। ਸ: ਗੋਬਿੰਦਪੁਰੀ, ਸ: ਬੱਲ ਅਤੇ ਸ: ਸੈਣੀ ਨੇ ਅੱਗੇ ਦੱਸਿਆ ਕਿ, ਇਸ ਸ਼ੋਅ ਲਈ ਸਾਰੇ ਪ੍ਰਬੰਧ ਸੁਚੱਜੇ ਰੂਪ ਵਿੱਚ ਕੀਤੇ ਜਾ ਰਹੇ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਵੇਗਾ। ਪ੍ਰਬੰਧਕਾਂ ਨੇ ਸਮੂਹ ਭਾਰਤੀ ਭਾਈਚਾਰੇ ਨੂੰ ਇਸ ਸੱਭਿਆਚਾਰਕ ਸ਼ੋਅ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।