ਮਾਨਤੋਵਾ ਵਿੱਚ 1 ਅਪ੍ਰੈਲ ਨੂੰ ਹੋਣ ਵਾਲੇ ਸ਼ੋਅ ਦਾ ਪੋਸਟਰ ਜਾਰੀ

poster

ਮਿਲਾਨ (ਇਟਲ) 27 ਮਾਰਚ (ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਸ਼ਹਿਰ ਮਾਨਤੋਵਾ ਵਿੱਚ ਮਿਤੀ 1 ਅਪ੍ਰੈਲ ਨੂੰ ਪਾਲਾਬਮ ਹਾਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਮਿਸ ਰੁਪਾਲੀ, ਸਨਦੀਪ ਬਰਾੜ ਅਤੇ ਅਮਨ ਹੇਅਰ ਦੇ ਹੋਣ ਵਾਲੇ ਸ਼ੋਅ ਦਾ ਪੋਸਟਰ ਬੀਤੇ ਦਿਨ ਵਿਚੈਂਸਾ ਵਿਖੇ ਜਾਰੀ ਕੀਤਾ ਗਿਆ। ਪੋਸਟਰ ਨੂੰ ਰਿਲੀਜ਼ ਕਰਨ ਸਮੇਂ ਇਸ ਸ਼ੋਅ ਦੇ ਪ੍ਰਬੰਧਕ ਬਲਜੀਤ ਸਿੰਘ ਨਾਗਰਾ, ਦਵਿੰਦਰ ਸਿੰਘ ਸੰਧੂ ਅਤੇ ਸੱਤੀ ਕੰਵਰ ਨੇ ਦੱਸਿਆ ਕਿ, ਮਿਤੀ 1 ਅਪ੍ਰੈਲ ਨੂੰ ਮਾਨਤੋਵਾ ਵਿਖੇ ਪਾਲਾਬਮ ਹਾਲ ਵਿੱਚ ਇਨ੍ਹਾਂ ਗਾਇਕਾਂ ਦੇ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ, ਇਸ ਸ਼ੋਅ ਦੌਰਾਨ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਪਰਿਵਾਰਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਸ਼ੋਅ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਨਦੀਪ ਸੈਣੀ ਨਿਭਾਉਣਗੇ। ਪ੍ਰਬੰਧਕਾਂ ਵੱਲੋਂ ਸਾਰੇ ਭਾਰਤੀ ਭਾਈਚਾਰੇ ਨੂੰ ਇਸ ਸੱਭਿਆਚਾਰਕ ਸਮਾਗਮ ਵਿੱਚ ਵਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।