ਮਿਲਾਨ : ਹੜਿੱਪਾ ਗੁਰੱਪ ਵੱਲੋਂ ਕਲਚਰਲ ਸ਼ੋਅ ਕਰਵਾਇਆ ਗਿਆ

milan-2milan-1ਮਿਲਾਨ (ਇਟਲੀ) 6 ਦਸੰਬਰ (ਸਾਬੀ ਚੀਨੀਆਂ) – ਮਿਲਾਨ ਦੇ ਹੜਿੱਪਾ ਕਲਚਰਲ ਗਰੁੱਪ ਦੁਆਰਾ ਚੌਥਾਂ ਸਾਲਾਨਾ ਮਿਊਜੀਕਲ ਸ਼ੋਅ ਕਰਵਾਇਆ ਗਿਆ। ਸ਼ੋਅ ਦੀ ਆਰੰਭਤਾ ਧਾਰਮਿਕ ਗੀਤਾਂ ਤੇ ਵੰਦਨਾ ਨਾਲ ਹੋਈ। ਉਪਰੰਤ ਇਟਲੀ ਦੀ ਮਸ਼ਹੂਰ ਬਾਲੀਵੁੱਡ ਗਾਇਕਾ ਰੀਨਾ ਨਵਾਬ ਨੇ ਹਿੰਦੀ ਕਲਾਸੀਕਲ ਤੇ ਰੁਮਾਂਟਿਕ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਟਲੀਅਨ ਜੋੜੀ ਨੇ ਰੌਕ ਗੀਤ ਨਾਲ ਡਾਂਸ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਮੌਕੇ 6 ਤੋਂ ਲੈ ਕੇ 15 ਸਾਲਾਂ ਤੱਕ ਦੇ ਬੱਚਿਆਂ ਦੁਆਰਾ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ 3 ਮਿਸ ਟੌਪ ਵੀ ਚੁਣੀਆਂ ਗਈਆਂ। ਕੱਥਕ ਨਾਚ ਵੀ ਅਤਿ ਸ਼ਲਾਘਾਯੋਗ ਸੀ। ਇਸ ਮੌਕੇ ਪੰਜਾਬੀ ਭੰਗੜੇ ਨੇ ਸਾਰੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਮਾਪਤੀ ‘ਤੇ ਪ੍ਰਬੰਧਕਾਂ ਦੁਆਰਾ ਸਾਰੇ ਪਹੁੰਚੇ ਗਾਇਕਾਂ ਤੇ ਦਰਸ਼ਕਾਂ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ।