ਮਿਸਟਰ ਪੰਜਾਬ ਇਟਲੀ 2018

punjab-mr

ਮਿਲਾਨ 13 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋ) – ਇਟਲੀ ਦੇ ਉੱਘੇ ਪਰਮੋਟਰ ਸੰਦੀਪ ਗਿੱਲ ਨੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਟਲੀ ਦੇ ਜਿਲ੍ਹਾ ਬਰੇਸ਼ੀਆ ਵਿੱਚ ਪਹਿਲੀ ਬਾਰ ਮਿਸਟਰ ਪੰਜਾਬ ਇਟਲੀ 2018 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਇਟਲੀ ਵੱਸਦੇ ਪੰਜਾਬੀ ਨੋਜਵਾਨਾ ਨੂੰ ਸਟਾਰਡਮ ਦਾ ਸ਼ੌਟਕੱਟ ਇਟਲੀ ਵਿੱਚ ਪਹਿਲੀ ਬਾਰ ਸੁਨਿਹਰੀ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਤਕਰੀਬਨ 100 ਦੇ ਕਰੀਬ ਨੋਜਵਾਨਾ ਨੇ ਦਾਖਲੇ ਲੈ ਲਏ ਹਨ। ਅਤੇ ਜੋ ਵੀ ਇਸ ਮੁਕਾਬਲੇ ਦੇ ਚਾਹਵਾਨ ਹਨ। ਉਹ ਅੱਜ ਹੀ ਆਪਣੇ ਦਾਖਲੇ ਲਈ ਆਪਣੀਆਂ ਤਿੰਨ ਤਸਵੀਰਾਂ ਭੇਜੋ ਅਤੇ ਵਧੇਰੇ ਜਾਣਕਾਰੀ ਲਈ 0039 3274417732 ਤੇ ਸੰਪਰਕ ਕਰੋ। ਤਾ ਜੋ ਆਡੀਸ਼ਨ ਦੀਆਂ ਤਿਆਰੀਆਂ ਮੁਕੰਮਲ ਕੀਤੀਆ ਜਾ ਸਕਣ। ਇਹ ਮੁਕਾਬਲੇ ਵੱਖ-ਵੱਖ ਰਾਊੱਡ ਵਿੱਚ ਹੋਣਗੇ।