ਮੇਲੇ ‘ਚ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਬੱਲੇ ਬੱਲੇ

ਵਿਰਸੇ ਨਾਲ ਸਬੰਧਿਤ ਗਤੀਵਿਧੀਆ ‘ਚ ਵਾਧਾ ਸ਼ਲਾਘਾਯੋਗ – ਧਾਲੀਵਾਲ

 

teejlavinioਲਵੀਨੀਓ (ਇਟਲੀ) 24 ਅਗਸਤ (ਸਾਬੀ ਚੀਨੀਆਂ) – ਇਟਲੀ ਦੀ ਰਾਜਧਾਨੀ ਰੋਮ ਨਾਲ ਲੱਗਦੇ ਕਸਬਾ ਲਵੀਨੀਓ ‘ਚ ਕਰਵਾਏ ਸੱਭਿਆਚਾਰਕ ਮੇਲੇ ਵਿਚ ਪੰਜਾਬੀ ਮੁਟਿਆਰਾਂ ਨੇ ਪੰਜਾਬੀ ਵਿਰਸੇ ਦੀ ਸ਼ਾਨ ਗਿੱਧੇ ਭੰਗੜੇ ਨਾਲ ਪੂਰੀ ਬੱਲੇ ਬੱਲੇ ਕਰਵਾ ਛੱਡੀ। ਸੱਭਿਆਚਾਰ ਅਤੇ ਅਜਾਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਮੇਲੇ ‘ਚ ਇਟਲੀ ਦਾ ਕਸਬਾ ਲਵੀਨੀਉ ਪੂਰੇ ਪੰਜਾਬੀ ਰੰਗ ਵਿਚ ਰੰਗਿਆ ਨਜਰੀ ਆਇਆ। ਇਸ ਮੌਕੇ ਪੰਜਾਬੀ ਸੂਟ, ਫੁੱਲਕਾਰੀਆਂ, ਸੱਗੀਫੁੱਲ ਅਤੇ ਵਿਰਸੇ ਨਾਲ ਸਬੰਧਿਤ ਹੋਰ ਵਸਤਾਂ ਵੇਖਣ ਨੂੰ ਮਿਲੀਆਂ। ‘ਰੀਆ ਮਨੀ ਟਰਾਂਸਫਰ’ ਵੱਲੋਂ ਪ੍ਰੋਗਰਾਮ ਦਾ ਹਿੱਸਾ ਬਣੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਗਿਫਟ ਵੀ ਦਿੱਤੇ ਗਏ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਗੱਲਬਾਤ ਕਰਦਿਆਂ ਇਟਲੀ ‘ਚ ਪਲੇਠੀ ਮਹਿਲਾ ਪੱਤਰਕਾਰ ਵਜੋਂ ਜਾਣੀ ਜਾਂਦੀ ਸਖਸ਼ੀਅਤ ਰਵਿੰਦਰਪਾਲ ਕੌਰ ਧਾਲੀਵਾਲ ਨੇ ਆਖਿਆ ਕਿ, ਬੜੀ ਖੁਸ਼ੀ ਦੀ ਗੱਲ ਹੈ ਕਿ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਵਿਚ ਰਹਿੰਦੀਆਂ ਪੰਜਾਬਣਾਂ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ, ਅਜਿਹੇ ਮੇਲੇ ਇੱਥੇ ਜੰਮਪਲ ਕੇ ਜਵਾਨ ਹੋ ਰਹੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣ ਲਈ ਕਾਰਗਾਰ ਸਾਬਤ ਹੋ ਰਹੇ ਹਨ। ਜਿਸ ਨਾਲ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਮਿਲ ਰਹੀ ਹੈ। ਉਨ੍ਹਾਂ ਗੱਲਬਾਤ ਦੌਰਾਨ ਇਹ ਵੀ ਆਖਿਆ ਕਿ, ਜਿੰਨਾਂ ਚਿਰ ਅਸੀਂ ਆਪਣੇ ਬੁਜ਼ਰਗਾਂ ਦੀਆਂ ਗੱਲਾਂ ਤੋਂ ਸਿੱਖਿਆ ਨਹੀਂ ਲੈਂਦੇ ਉਨੀਂ ਦੇਰ ਜਿੰਦਗੀ ਦੀ ਦੌੜ ਵਿਚ ਅੱਗੇ ਲੰਘਣਾ ਅਸੰਭਵ ਹੈ।

lavinio-2

lav-3