Advertisement
Advertisement

ਯੂਬਾ ਸਿਟੀ ਚ ਕਰਵਾਇਆ ਗਿਆ ਵੱਖ ਵੱਖ ਸਭਿਆਚਾਰਾਂ ਦਾ ਸੁਮੇਲ

husanਕੈਲੀਫੋਰਨੀਆ, 4 ਜੁਲਾਈ (ਹੁਸਨ ਲੜੋਆ ਬੰਗਾ)-ਯੂਬਾ ਸਿਟੀ ‘ਚ ਹਰ ਵਰ੍ਹੇ ਕਰਵਾਏ ਜਾਂਦੇ ਵੱਖ-ਵੱਖ ਸੱ ਭਿਆਚਾਰਾਂ ਦੇ ਨਾਚਾਂ ਨੂੰ ਐਤਕਾਂ ਵੀ ਬੀਬੀਆਂ ਨੇ ਬੜੀ ਰੀਝ ਨਾਲ ਮਾਣਿਆ | ਸਿਰਫ਼ ਬੀਬੀਆਂ ਲਈ ਰੱਖੇ ਇਸ ਪ੍ਰੋਗਰਾਮ ਵਿਚ ਨੌਜਵਾਨ ਕੁੜੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਇਸ ਪ੍ਰੋਗਰਾਮ ਵਿਚ ਬੱਚੀਆਂ ਤੋਂ ਲੈ ਕੇ ਬਿਰਧ ਬੀਬੀਆਂ ਨੇ ਸ਼ਮੂਲੀਅਤ ਕੀਤੀ | ਇਹ ਪ੍ਰੋਗਰਾਮ ਰਿਵਰ ਵੈਲੀ ਹਾਈ ਸਕੂਲ ਯੂਬਾ ਸਿਟੀ ਦੇ ਆਡੀਟੋਰੀਅਮ ਵਿਚ ਕਰਵਾਇਆ ਗਿਆ | ਇਸ ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਨਵਨੀਤ ਕੌਰ ਰੰਧਾਵਾ, ਕਮਲਜੀਤ ਕੌਰ, ਬਖਸ਼ੋ ਬੀਸਲਾ, ਤਜਿੰਦਰ ਕੌਰ ਸੈਣੀ ਤੇ ਮਨਜੀਤ ਕੌਰ ਦੀ ਸਖ਼ਤ ਮਿਹਨਤ ਰੰਗ ਲਿਆਈ | ਇਸ ਪ੍ਰੋਗਰਾਮ ਵਿਚ ਤਾਜ ਰੈਸਟੋਰੈਂਟ ਵਾਲੇ ਮਨਜੀਤ ਸਿੰਘ ਅਤੇ ਇੰਦਰਜੀਤ ਕੌਰ ਵਲੋਂ ਮੁਫ਼ਤ ਖਾਣਾ ਦਿੱਤਾ ਗਿਆ ਸੀ | ਇਸ ਪ੍ਰੋਗਰਾਮ ਵਿਚ ਜਿਥੇ ਪੰਜਾਬਣਾਂ ਨੇ ਆਪਣਾ ਗਿੱਧਾ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ, ਉੱਥੇ ਚਾਈਨਾ, ਇੰਡੋਨੇਸ਼ੀਆ, ਫਿਲਪੀਨੋ ਆਦਿ ਭਾਈਚਾਰਿਆਂ ਨੇ ਵੀ ਹਿੱਸਾ ਪਿਆ | ਪ੍ਰੋਗਰਾਮ ਸਟਰ ਕਾਊਾਟੀ ਲਾਇਬਰੇਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ | ਇਸ ਦੀ ਰਹਿਨੁਮਾਈ ਡਾਇਰੈਕਟਰ ਆਇਲਾ ਏਲਕਿੰਸ ਨੇ ਕੀਤੀ ਤੇ ਆਪਣੇ ਵਿਚਾਰ ਵੀ ਰੱਖੇ | ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਰੇ ਸਪਾਊਾਸਰਾਂ ਦਾ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ |