ਯੂਰੋਪ ਟੂਰ ਤੋਂ ਪਹਿਲਾ ਪ੍ਰੈਸ ਕਾਨਫਰੰਸ   – ਗੈਰੀ ਸੰਧੂ ਅਤੇ  ਨਿਮਰਤ ਖਹਿਰਾ

ਬੈਲਜੀਅਮ 02 ਨਵੰਬਰ ,ਜਰਮਨੀ 03 ਨਵੰਬਰ ਤੇ  ਇਟਲੀ ਚ 04 ਨਵੰਬਰ ਨੂੰ ਆਪਣੀ ਪਰਫੌਰਮੰਸ ਨਾਲ ਸਰੋਤਿਆਂ ਦੀ ਕਚੈਰੀ ਚ ਪੇਸ਼ ਹੋਣਗੇ

garry-sandhu

ਸੁਜ਼ਾਰਾ (ਇੱਟਲੀ) 31ਅਕਤੂਬਰ (ਜਸਵਿੰਦਰ ਸਿੰਘ ਲਾਟੀ) ਇਟਲੀ ਪਹੁੰਚ ਚੁੱਕੇ ਸੁਰੀਲੀ ਆਵਾਜ਼ ਦੇ ਮਾਲਕ ਗੈਰੀ ਸੰਧੂ ਤੇ ਨਿਮਰਤ ਖਹਿਰਾ ਜੀ ਨੇ ਇੱਟਲੀ ਦੇ ਸ਼ਹਿਰ ਪਾਲੀਦਾਨੋ ਚ ਪੈਂਦੇ ਸੈਣੀ ਪੈਲਸ ਅਤੇ ਰੈਸਟੂਰੈਂਟ ਚ ਵੱਖ-ਵੱਖ ਅਦਾਰਿਆਂ ਵਲੋਂ ਪਹੁੰਚੇ ਮੀਡਿਆ ਨੇ ਆਏ ਹੋਏ ਮਹਿਮਾਨਾਂ ਕੋਲੋਂ ਕੁੱਛ ਸਵਾਲ ਜਵਾਬ ਕੀਤੇ ਜਿਸ ਦੇ ਉਹਨਾ ਬਹੁੱਤ ਹੀ ਸੁਚੱਜੇ ਢੰਗ ਨਾਲ ਜਵਾਬ ਦਿਤੇ ਇਸ ਚ ਓਹਨਾ ਦੇ ਅੱਜ ਦੇ ਸਫ਼ਰ  ਤੇ ਬੁਲੰਦੀ ਤੱਕ ਪਹੁੰਚ ਪਿੱਛੇ ਸੰਘਰਸ਼ ਦੇ ਵਾਰੇ ਵੀ ਸਵਾਲ ਕੀਤੇ ਗਏ ਜਿਸ ਚ ਗੈਰੀ ਸੰਧੂ ਜੀ ਨੇ ਦੱਸਿਆ ਕਿ ਉਹ ਬਹੁੱਤ ਗਰੀਬ ਪਰਿਵਾਰ ਚੋ ਉੱਠ ਕੇ ਅੱਜ ਆਪਣੀ ਮਿਹਨਤ ਸਦਕਾ ਇਸ ਮੁਕਾਮ ਤਕ ਪੁਹੰਚੇ ਹਨ ਨਾਲ ਦੀ ਨਾਲ ਅੱਜ ਦੇ ਨੌਜਵਾਨਾਂ ਨੂੰ ਨਸੀਅਤ ਦਿੱਤੀ ਕਿ ਮਿਹਨਤ ਕਰੋ ਕੰਮ ਕਾਰ ਨਾ ਛੱਡੋ ਤੇ ਅਗਰ ਤੁਹਾਡੇ ਕੋਲ ਪੈਸੇ ਹਨ ਤਾ ਕਿਸੇ ਵੀ ਖੇਤਰ ਚ ਆਪਣੇ ਆਪ ਨੂੰ ਨਿਖਾਰ ਸਕਦੇ ਹੋ।  ਪਹਿਲਾ ਆਪਣਾ ਪਰਿਵਾਰ ਦੇਖੋ ਤੇ ਨਾਲ ਦੇ ਨਾਲ ਆਪਣੇ ਸੰਘਰਸ਼ ਨੂੰ ਵੀ ਚਾਲੂ ਰੱਖੋ ਕੀਤੀ ਮਿਹਨਤ ਇਕ ਦਿਨ ਰੰਗ ਜਰੂਰ ਲਿਆੳਦੀ ਹੈ , ਮੈਡਮ ਨਿਮਰਤ ਖਹਿਰਾ ਕੋਲੋਂ ਵੀ ਓਹਨਾ ਦੇ ਨਵੇਂ ਆਇਆ ਸੂਟ ਗੀਤ ਵਾਰੇ ਪੁੱਛਿਆ ਗਿਆ ਤਾ ਉਹਨਾ ਉਸ ਨੂੰ ਗਾ ਕੇ ਆਏ ਹੋਏ ਸਰੋਤਿਆਂ ਨੂੰ ਸੁਣਾਇਆ ਤਾ ਸੱਭ ਨੇ ਇਸਦਾ ਤਾੜੀਆਂ ਮਾਰ ਕੇ ਹੁੰਗਾਰਾ ਦਿੱਤਾ , ਗੈਰੀ ਸੰਧੂ ਜੀ ਨੇ ਆਪਣਾ ਨਵਾਂ ਆਇਆ ਗਾਣਾ ‘’ ਲਵ ‘’ਜੋ ਕੇ 29 ਤਾਰੀਕ ਨੂੰ ਲਾਉਂਚ ਹੋਇਆ ਨੂੰ ਸਭ ਸਰੋਤਿਆਂ ਅਗੇ ਗਾਇਆ ਜਿਸ ਦੀ ਸਭ ਨੇ ਬਹੁੱਤ ਸਲਾਘਾ ਕੀਤੀ ਇਸ ਤਰਾਂ ਓਹਨਾ ਦੇ ਹੋਰ ਆ ਚੁਕੇ ਗਾਣੇ ਅਤੇ ਯੂਰੋਪ ਦੇ ਟੂਰ ਵਾਰੇ ਪੁੱਛਿਆ ਗਿਆ ਤਾ ਉਹਨਾਂ ਦੱਸਿਆ ਕੇ ਇਹ ਉਹਨਾਂ ਦੋਵਾਂ ਭਾਵ ਗੈਰੀ ਸੰਧੂ ਜੀ ਤੇ ਨਿਮਰਤ ਖਹਿਰਾ ਜੀ ਦਾ ਪਹਿਲਾ ਟੂਰ ਹੈ ਜਿਸ ਨੂੰ ਲੈ ਕੇ ਉਹ ਬਹੁੱਤ ਉਤਸ਼ਾਹਤ ਹਨ ਤੇ ਸਰੋਤਿਆਂ ਅਗੇ ਅਪੀਲ ਕੀਤੀ ਕਿ ਉਹ ਇਨ੍ਹਾਂ ਸ਼ੋਆਂ ਚ ਆਪਣੇ ਪਰਿਵਾਰ, ਯਾਰ ਦੋਸਤ ਤੇ ਬਚਿਆ ਸਮੇਤ ਪੁਹੰਚਣ ਤਾ ਜੋ ਇਸ ਤਰਾਂ ਦੇ ਸ਼ੋਆਂ ਨੂੰ ਭਰਵਾ ਹੁੰਗਾਰਾ ਮਿਲੇ ਤੇ ਅਗੇ ਤੋਂ ਔਰਗਨਾਈਜ਼ਰ ਇਸਤਰਾਂ ਦੇ ਈਵੈਂਟਸ ਨੂੰ ਤੁਹਾਡੇ ਅਗੇ ਪੇਸ਼ ਕਰਨ ਲਈ ਹੋਰ ਉਤਸ਼ਾਹਿਤ ਹੋਣ।  ਪੰਜ-ਆਬ ਕੰਪਨੀ ਦੇ ਹਰਵਿੰਦਰ ਸਿੱਧੂ ਵੀ ਨਿਮਰਤ ਖਹਿਰਾ ਨਾਲ ਇਸ ਟੂਰ ਦੌਰਾਨ ਯੌਰਪ ਪਹੁੰਚੇ ਹਨ। ਇਸ ਸ਼ੋਅ ਨੂੰ ਪ੍ਰੋਮੋਟ ਕਰ ਰਹੇ ਕਮਲਵੀਰ ਸੂੰਧ, ਕਮਲਜੀਤ ਸਿੰਘ ਤੇ ਜਤਿੰਦਰ ਬੈਂਸ ਆਪਣੀ ਕੰਪਨੀ ਮਿਊਜ਼ਿਕ ਇੰਟਰਟੇਨਮੈਂਟ ਦੇ ਬੈਨਰ ਅਧੀਨ ਇਸ ਪ੍ਰੈਸ ਕਾੰਫ਼੍ਰੇੰਸ ਚ ਪੱਤਰਕਾਰ , ਜਸਵਿੰਦਰ ਸਿੰਘ ਲਾਟੀ,ਹਰਦੀਪ ਕੰਗ ,ਵਿੱਕੀ ਬਟਾਲਾ ,ਇੰਦਰਜੀਤ ਸਿੰਘ ,ਬਲਦੇਵ ਬੁਰੇਜੱਟਾਂ ਤੇ ਮਹਿਮਾਨਾਂ ਚ ਸਰਦਾਰ ਸਤਵਿੰਦਰ ਸਿੰਘ ਟੀਟਾ , ਰਿੰਕੂ ਸੈਣੀ , ਮਨਦੀਪ ਸੈਣੀ ,ਸੁਮਿਤ ਸ਼ਰਮਾ , ਗੁਰਦੀਪ ਲੁਸਾਰਾ, ਮਨੀ ਭਗਤਾਨਾ,ਪ੍ਰਿਤਪਾਲ ਸਿੰਘ ,ਲਕੀ ਬੈਸਟ ,ਰਾਜਿੰਦਰ ਕੁਮਾਰ ਹੈਪੀ, ਪਿੰਦਰ ਭੰਗੜਾ ,ਰੋਹਿਤ ਦਿੱਲੀ , ਵਰੁਣ ,ਦੀਦਾਰ ਤੇ ਹੋਰ ਬਹੁੱਤ ਸਭ ਪਰਿਵਾਰ ਤੇ ਆਪਣੇ ਬਚਿਆ ਨਾਲ ਪੁਹੰਚੇ। .
ਪੱਤਰਕਾਰ ਸੰਮੇਲਨ ਚ ਉਸ ਵਕਤ ਸਾਰੇ ਸਰੋਤੇ ਹੈਰਾਨ ਰਹਿ ਗਏ ਜਦੋਂ ਮਿਉਜਿਕ ਐਂਟਰਟੇਨਮੈਂਟ ਕੰਪਨੀ ਨੇ   ਹੁਣ ਤੱਕ ਗੁਪਤ ਰੱਖੇ ਐਂਕਰ ਵਾਰੇ ਦੱਸਿਆ ਕਿ ਇਨ੍ਹਾਂ ਤਿਨਾ ਸ਼ੋਆਂ ਦਾ ਮੰਚ ਸੰਚਾਲਨ ਇਟਲੀ ਦੇ ਮੰਨੇ-ਪ੍ਰਮੰਨੇ ਐਂਕਰ ਮਨਦੀਪ ਸੈਣੀ ਕਰਨਗੇ ਜੋ ਆਪਣੀ ਪੰਜਾਬੀ ਬੋਲੀ ਨਾਲ ਆਏ ਹੋਏ ਸਰੋਤਿਆਂ ਦੇ ਅਗੇ ਕਲਾਕਾਰਾਂ ਨੂੰ ਪੇਸ਼ ਕਰਕੇ ਇਕ ਵਾਰ ਫਿਰ ਸ਼ੋਅ ਨੂੰ ਚਾਰ ਚੰਦ ਲਾਉਣਗੇ।