” ਰੋਟੀਆ ” 9 ਨਵੰਬਰ ਨੂੰ ਲੈ ਕੇ ਹਾਜਰ ਹੋਵੇਗਾ ਮਨਦੀਪ ਰਜਾਬਾਦੀਆ

22853446_704504529760843_1934947914856295109_n

ਮਿਲਾਨ (ਇਟਲੀ), 01 ਨਵੰਬਰ (ਬਲਵਿੰਦਰ ਸਿੰਘ ਢਿੱਲੋ):- ਇਟਲੀ ਰਹਿ ਰਹੇ ਨੋਜਵਾਨ ਲੇਖਕ ਮਨਦੀਪ ਸਿੰਘ ਰਜਾਬਾਦੀਆ ਦਾ ਲਿਖਿਆ ਗੀਤ ” ਰੋਟੀਆ ” 09 ਨਵੰਬਰ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਲਿਆਂਦਾ ਜਾ ਰਿਹਾ ਹੈ। ਗਾਇਕ ਅਮਨ ਮਿਹਰਾ ਵਲੋ ਇਸ ਗੀਤ ਵਿੱਚ ਖੂਬਸੂਰਤ ਅਵਾਜ ਦਿੱਤੀ ਗਈ ਹੈ। ਇਸ ਗੀਤ ਦਾ ਸੰਗੀਤ ਅਤੇ ਕੰਪੋਜ਼ ਸਾਇਕੌ ਵੀਟਜ ਅਤੇ ਅਰਮਾਨ ਰਿਕਾਉਡਿੰਗ ਤੇ ਪਲੈਨੈਟ ਰਿਕਾਉਡਿੰਗ ਦੇ ਲੈਬਲ ਵਲੋ ਤਿਆਰ ਕੀਤਾ ਗਿਆ ਹੈ। ਇਸ ਗੀਤ ਵਿੱਚ ਸੁਖਵੀਰ ਜੱਸੋਵਾਲ ਨੇ ਇਸ ਗੀਤ ਦੀ ਮਾਡਲਿੰਗ ਕੀਤੀ ਹੈ। ਮਨਦੀਪ ਸਿੰਘ ਰਜਾਬਾਦੀਆ ਨੇ ਦੇਸ਼-ਵਿਦੇਸ਼ ਦੇ ਸਰੋਤਿਆ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਮੇਰੇ ਪਹਿਲੇ ਗੀਤਾਂ ਨੂੰ  ਹਿੱਟ ਕੀਤਾ ਹੈ ਉਸੇ ਤਰ੍ਹਾਂ  09 ਨਵੰਬਰ ਨੂੰ  ਆ ਰਹੇ ” ਰੋਟੀਆ ” ਗੀਤ ਨੂੰ ਵੱਧ ਤੋ ਵੱਧ ਸ਼ੇਅਰ ਕਰ, ਅਤੇ ਸੁਣ ਕੇ ਇਸ ਗੀਤ ਨੂੰ ਵੀ ਸਪੋਰਟ ਕੀਤੀ ਜਾਵੇ।