ਲਕੀਰ ਦੇ ਫਕੀਰਾਂ ਦਾ ਸ਼ਿਕਾਰ ਬਣੀ ਹੈ ਕਲਕੀ

kalki‘ਦੇਵ ਡੀ’ ਫ਼ਿਲਮ ਵਿਚ ਆਈ ਵਿਦੇਸ਼ੀ ਚਿਹਰੇ ਵਾਲੀ ਕਲਕੀ ਕੋਚਲਿਨ ਦੀਆਂ ਫ਼ਿਲਮਘ ‘ਸ਼ੰਘਾਈ’, ‘ਮਾਰਗੇਰਟ ਵਿਦ ਏ ਸਟਰਾਅ’ ਦੀਆਂ ਧੁੰਮਾਂ ਰਾਸ਼ਟਰੀ ਸਨਮਾਨ ਸਮਾਰੋਹ ‘ਚ ਪਈਆਂ ਤਾਂ ਕਲਕੀ ਨੂੰ ਚੰਗੀ ਅਭਿਨੇਤਰੀ, ਫਿੱਟ ਹੀਰੋਇਨ, ਕੱਲ੍ਹ ਦੀ ਸਟਾਰ, ਆਪੇ ਹੀ ਫ਼ਿਲਮਾਂ ਵਾਲਿਆਂ ਨੇ ਮੰਨ ਲਿਆ ਸੀ। ਕਲਕੀ ਮੂੰਹ ‘ਤੇ ਗੱਲ ਕਹਿਣ ਵਾਲੀ ਹੈ, ਪਿੱਠ ਪਿੱਛੇ ਨਹੀਂ। ਨਿੰਦਿਆ ਸੈਂਸਰ ਵਾਲਿਆਂ ਦੀ ਹੋਵੇ ਜਾਂ ਭੈੜੀ ਅੱਖ ਰੱਖਣ ਵਾਲੇ ਫ਼ਿਲਮੀ ਇਨਸਾਨਾਂ ਦੀ ਤੇ ਇਸ ਬੇਬਾਕ ਬੋਲਣੀ ਕਾਰਨ ਕਲਕੀ ਤੋਂ ਬਹੁਤਿਆਂ ਨੂੰ ਡਰ ਵੀ ਲੱਗਦਾ ਹੈ। ਥੀਏਟਰ, ਲੰਡਨ ਦੀ ਪੜ੍ਹਾਈ ਨੇ ਕਲਕੀ ਨੂੰ ਗੰਭੀਰ ਅਭਿਨੇਤਰੀ ਬਣਾ ਦਿੱਤਾ ਹੈ। ਉਸ ‘ਤੇ ਮੋਹਰ ਲਾ ਦਿੱਤੀ ਕਿ ਇਹ ਕਲਾ ਫ਼ਿਲਮਾਂ ਦੇ ਅਨੁਕੂਲ ਹੈ, ਇਸ ਗੱਲ ਦਾ ਨੁਕਸਾਨ ਉਸ ਨੇ ਬਹੁਤ ਸਹਿਣ ਕੀਤਾ ਹੈ। ਹਾਲਾਂਕਿ ‘ਸ਼ੈਤਾਨ’ ਨਾਲ ਉਸ ਅਲੱਗ ਕੰਮ ਕੀਤਾ, ਪਰ ਇਹ ਫ਼ਿਲਮਾਂ ਵਾਲੇ ਲਕੀਰ ਦੇ ਫਕੀਰ ਹਨ। ਕਲਕੀ ਕੋਚਲਿਨ ਇਸ ਲਕੀਰ ਦੇ ਫਕੀਰ ਕਹਾਵਤ ਦਾ ਸ਼ਿਕਾਰ ਹੋਈ ਹੈ। ਕਲਕੀ ਅਜੇ ਵੀ ਉਮੀਦ ਰੱਖਦੀ ਹੈ ਕਿ ਉਸ ਦਾ ਸਮਾਂ ਆਏਗਾ। ਉਹ ਫਿਰ ਅਗਾਂਹ ਆਏਗੀ। ਹੋ ਸਕਿਆ ਤਾਂ ਉਹ ਆਪ ਹੀ ਕਿਸੇ ਦੇ ਸਹਿਯੋਗ ਨਾਲ ਸਦਾਬਹਾਰ ਫ਼ਿਲਮ ‘ਪਿਆਸਾ’ ਦਾ ਰੀਮੇਕ ਬਣਾਏਗੀ। 1960 ਦੇ ਸਮੇਂ ਦੀ ਇਕ ਉਹ ਨਵੀਂ ਫ਼ਿਲਮ ਕਰ ਰਹੀ ਹੈ। ‘ਕੈਂਡੀਫਲਿਪ’ ਸਮੇਤ ਤਿੰਨ ਹੋਰ ਫ਼ਿਲਮਾਂ ਉਸ ਕੋਲ ਹਨ ਪਰ ‘ਪਿਆਸਾ’ ਦਾ ਰੀਮੇਕ ਉਸ ਦੀ ਖਾਹਿਸ਼ ਹੈ। ਚੰਗਾ ਸਮਾਂ ਆਉਣ ਦੀ ਉਮੀਦ ਹੈ ‘ਪਿਆਸਾ’ ਦਾ ਰੀਮੇਕ ਨਾਲ। ਸ਼ਾਇਦ ਕਲਕੀ ਦੇ ਸੁਪਨੇ ਸਾਕਾਰ ਤੇ ਸੱਚ ਹੋ ਹੀ ਜਾਣ।