ਲੀਵਰਪੂਲ ਯੂ ਕੇ ਦੀ ਲੈਪ-ਡਾਂਸ ਰਾਜਧਾਨੀ

altਲੰਡਨ, 19 ਮਈ (ਬਿਊਰੋ) – ਬ੍ਰਿਟੇਨ ਦੀ ਰਾਜਧਾਨੀ ਵੈਸੇ ਤਾਂ ਵਿਸ਼ਵ ਪ੍ਰਸਿੱਧ ਸ਼ਹਿਰ ਲੰਡਨ ਹੈ, ਪਰ ਬੀਤੇ ਕਈ ਮਹੀਨਿਆਂ ਤੋਂ ਲੀਵਰਪੂਲ ਕਾਫੀ ਚਰਚਾ ਵਿਚ ਹੈ, ਆਪਣੇ ਹੋਟਲ ਵਪਾਰ, ਨਾਈਟ ਕਲੱਬਾਂ ਲਈ। ਇਹਨਾਂ ਵਿਚ ਲੈਪ ਡਾਂਸ (ਬੁੱਕਲ ਨਾਚ) ਲਈ ਲੀਵਰਪੂਲ ਬ੍ਰਿਟੇਨ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ। ਇਥੇ ਵੱਡੀ ਗਿਣਤੀ ਵਿਚ ਲੈਪ-ਡਾਂਸ ਕਲੱਬ ਖੁਲ੍ਹੇ ਹਨ ਜੋ ਰਾਤਾਂ ਨੂੰ ਆਪਣੀ ਚਕਾਚੌਂਧ ਵਿਚ ਬ੍ਰਿਟੇਨ ਵਾਸੀਆਂ ਨੂੰ ਰਾਤ ਭਰ ਕੀਲੀ ਰੱਖਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਬ੍ਰਿਟੇਨ ਵਿਚ ਲੀਵਰਪੂਲ ਦੀ ਅਬਾਦੀ ਤੋਂ ਵਧੇਰੇ ਇਥੇ ਕਲੱਬ ਹਨ। ਜੋ ਕਿ ਅੰਦਾਜਨ 50000 ਦੀ ਗਿਣਤੀ ਮੰਨੀ ਜਾ ਰਹੀ ਹੈ। ਲੀਵਰਪੂਲ ਵਿਚ 9 ਸਟਰਿਪ ਬਾਰ ਹਨ, ਜਿੱਥੇ ਨਗਨ ਨ੍ਰਿਤ ਹੁੰਦਾ ਹੈ, ਜਦੋਂ ਕਿ ਰਾਜਧਾਨੀ ਲੰਡਨ ਵਿਚ 50 ਹਨ।