ਸਫਾਈ ਦਾ ਸੁਨੇਹਾ ਦਿੰਦੀ ਹੈ ਫ਼ਿਲਮ ‘ਟਾਇਲੇਟ ਇੱਕ ਪ੍ਰੇਮ ਕਥਾ’

movieਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਆ ਰਹੀ ਫਿਲਮ ‘ਟਾਇਲੇਟ ਇੱਕ ਪ੍ਰੇਮ ਕਥਾ’ ਦਾ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ, ਖੂਬ ਤਾਰੀਫ ਬਟੌਰ ਰਿਹਾ ਹੈ। ਇਕ ਸਮਾਚਾਰ ਅਨੁਸਾਰ ਇਸ ਫ਼ਿਲਮ ਨੂੰ ਇੱਕ ਸਰਕਾਰੀ ਗਿਫਟ ਵੀ ਮਿਲ ਰਿਹਾ ਹੈ। ਅਕਸ਼ੈ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਟਵਿਟਰ ਹੈਂਡਲ ਨੂੰ ਵੀ ਟੈਗ ਕੀਤਾ ਸੀ। ਪ੍ਰਧਾਨ ਮੰਤਰੀ ਨੇ ਅਕਸ਼ੈ ਦੀ ਇਸ ਫਿਲਮ ਦੀ ਤਾਰੀਫ ਕੀਤੀ ਸੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਸੀ ਕਿ ਸਫਾਈ ਦੇ ਸੁਨੇਹੇ ਨੂੰ ਅੱਗੇ ਵਧਾਉਣ ਵਿੱਚ ਇਹ ਇੱਕ ਚੰਗੀ ਕੋਸ਼ਿਸ਼ ਹੈ। ਸਵੱਛ ਭਾਰਤ ਲਈ 125 ਕਰੋੜ ਭਾਰਤੀਆਂ ਨੂੰ ਕੰਮ ਜਾਰੀ ਰੱਖਣਾ ਹੋਵੇਗਾ। ਇਸ ਫਿਲਮ ਦੀ ਕਹਾਣੀ ਪ੍ਰਧਾਨ ਮੰਤਰੀ ਦੇ ਸਫਾਈ ਅਭਿਆਨ ਨਾਲ ਸਬੰਧਿਤ ਹੈ। ਇਸ ਫਿਲਮ ਨੂੰ ਲੈ ਕੇ ਅਕਸ਼ੈ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਸਰਕਾਰ ਨੇ ਲਗਭਗ ਤੈਅ ਕਰ ਦਿੱਤਾ ਹੈ ਕਿ ਇਸ ਫਿਲਮ ਨੂੰ ਭਾਜਪਾ ਸ਼ਾਸਿਤ ਰਾਜਾਂ ਵਿੱਚ ਟੈਕਸ ਫਰੀ ਕਰ ਦਿੱਤਾ ਜਾਵੇ। ਸਰਕਾਰ ਚਾਹੁੰਦੀ ਹੈ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਣ ਅਤੇ ਇਹ ਟੈਕਸ ਫਰੀ ਹੋਣ ਦਾ ਹੱਕ ਰੱਖਦੀ ਹੈ। ਇਸ ਫਿਲਮ ਦੇ ਨਿਰਦੇਸ਼ਕ ਨਰਾਇਣ ਸਿੰਘ ਹਨ ਅਤੇ ਨੀਰਜ ਪਾਂਡੇ ਅਤੇ ਅਕਸ਼ੈ ਕੁਮਾਰ ਇਸਦੇ ਪ੍ਰੋਡਿਊਸਰ ਹਨ। ਇਸ ਫਿਲਮ ਵਿੱਚ ਅਕਸ਼ੈ ਦੇ ਨਾਲ ਭੂਮੀ ਪੇਡਨੇਕਰ ਵੀ ਹੈ, ਜਿਸ ਨੇ ‘ਦਮ ਲਗਾ ਕੇ ਹਈਸ਼ਾ’ ਵਿੱਚ ਵੀ ਜੋਰਦਾਰ ਕਿਰਦਾਰ ਨਿਭਾਇਆ ਸੀ। ਫਿਲਮ ‘ਟਾਇਲੇਟ ਇੱਕ ਪ੍ਰੇਮ ਕਥਾ’ 11 ਅਗਸਤ ਨੂੰ ਰਿਲੀਜ਼ ਹੋਵੇਗੀ।