ਸਵਿੱਟਜ਼ਰਲੈਂਡ ਵਿਚ ਵਿਆਹ ਕਰਾਏਗੀ ਸੋਨਮ ਕਪੂਰ

sonamਅਨਿਲ ਕਪੂਰ ਦੀ ਦੁਲਾਰੀ ਬੇਟੀ ਘਰ ਵਸਾਉਣ ਦੀ ਤਿਆਰੀ ਵਿਚ ਹੈ। ਸੋਨਮ ਕਪੂਰ, ਅਨੰਦ ਆਹੂਜਾ ਦੇ ਘਰ ਦੁਲਹਨ ਬਣ ਕੇ ਪੈਰ ਪਾਉਣ ਲਈ ਉਤਾਵਲੀ ਹੈ। ਸੋਨਮ ਨੇ ਉਦੇਪੁਰ ਦੀ ਥਾਂ ਵਿਦੇਸ਼ ‘ਚ ਫੇਰੇ ਲੈਣ ਦੀ ਖਵਾਹਿਸ਼ ਪ੍ਰਗਟ ਕੀਤੀ ਹੈ। ‘ਜਿਨੇਵਾ’ (ਸਵਿਟਜ਼ਰਲੈਂਡ) ਦੇ ਟਿਕਾਣੇ ਉਹ ਦੇਖ ਰਹੀ ਹੈ ਤੇ ਪ੍ਰੋਗਰਾਮ ਹੈ ਕਿ ਇਥੇ ਹੀ ਸੋਨਮ ਡੋਲੀ ਬੈਠਣ ਦੇ ਪ੍ਰੋਗਰਾਮ ਨੂੰ ਸਵੀਕਾਰ ਕਰ ਲਏ। ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਅਨੰਦ ਆਹੂਜਾ-ਸੋਨਮ ਦਾ ਵਿਆਹ 11-12 ਮਈ ਨੂੰ ਹੋ ਸਕਦਾ ਹੈ। ਅਨਿਲ ਕਪੂਰ ਵੀ ਸੋਨਮ ਦੇ ਵਿਆਹ ਲਈ ਖ੍ਰੀਦਦਾਰੀਆਂ ਕਰ ਰਿਹਾ ਹੈ। ਸੋਨਮ ਕਪੂਰ ਜਿਥੇ ਵਿਆਹ ਦੇ ਦਿਨਾਂ ਦੀ ਉਡੀਕ ਵਿਚ ਹੈ, ਉੱਥੇ ਸੋਨਮ ਨੇ ਆਪਣੀ ਭੈਣ ਜਾਨ੍ਹਵੀ ਕਪੂਰ ਨੂੰ 21ਵੇਂ ਜਨਮ ਦਿਨ ‘ਤੇ ਕਿਹਾ ਹੈ ਕਿ ਦੁਨੀਆ ਦੀ ਮਜ਼ਬੂਤ ਕੁੜੀ ਹੁਣ ਜਵਾਨ ਔਰਤ ਬਣ ਗਈ ਹੈ, ਜਾਨੂ ਬਹੁਤ ਵਧਾਈ!
ਵਿਆਹ ਹਿੰਦੂ ਰੀਤੀ ਰਿਵਾਜਾਂ ਨਾਲ ਹੋਵੇਗਾ। ਸੋਨਮ ਕਪੂਰ ਤੋਂ ਜਦੋਂ ਵੀ ਉਸਦੇ ਵਿਆਹ ਜਾਂ ਉਸਦੇ ਰਿਸ਼ਤੇ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਸ ਨੇ ਆਪਣੇ ਰਿਲੇਸ਼ਨਸ਼ਿਪ ਸਟੇਟਸ ਉੱਤੇ ਕਦੇ ਵੀ ਕੋਈ ਵੀ ਗੱਲ ਨਹੀਂ ਕਹੀ ਹੈ। ਅਜਿਹੇ ਵਿੱਚ ਇਹ ਖਬਰ ਸੋਨਮ ਕਪੂਰ ਦੇ ਫੈਂਸ ਲਈ ਇੱਕ ਖੁਸ਼ਖਬਰੀ ਦੀ ਤਰ੍ਹਾਂ ਹੈ ਕਿ ਉਹ ਇਸ ਸਾਲ ਮਈ ਵਿੱਚ ਵਿਆਹ ਕਰਵਾ ਰਹੀ ਹੈ। ਖ਼ਬਰੀ ਨੇ ਦਾਅਵਾ ਕੀਤਾ ਹੈ ਕਿ ਵਿਆਹ ਲਈ ਵੱਡੇ ਪੱਧਰ ‘ਤੇ ਹਵਾਈ ਜਹਾਜ ਦੇ ਟਿਕਟ ਦੀ ਬੁਕਿੰਗ ਸ਼ੁਰੂ ਹੈ। ਸੋਨਮ ਦੇ ਪਿਤਾ ਅਨਿਲ ਕਪੂਰ ਵਿਅਕਤੀਗਤ ਤੌਰ ‘ਤੇ ਲੋਕਾਂ ਨੂੰ ਵਿਆਹ ਵਿੱਚ ਆਉਣ ਲਈ ਸੱਦਾ ਦੇ ਰਹੇ ਹਨ। ਸੋਨਮ ਕਪੂਰ ਬਾਲੀਵੁਡ ਦੀਆਂ ਸਫਲ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ ਅਤੇ ਉਸਨੇ ਕਈ ਸੁਪਰਹਿਟ ਫਿਲਮਾਂ ਵਿੱਚ ਕੰਮ ਕੀਤਾ ਹੈ।
ਵਿਆਹ ‘ਤੇ ਹੋਰ ਸੋਹਣੀ ਲੱਗੇ, ਇਸ ਲਈ ਸੋਨਮ ਕਪੂਰ ਡੇਢ ਘੰਟਾ ਮੇਕਅੱਪ ਕੁਰਸੀ ‘ਤੇ ਬੈਠ ਕੇ ਬਤੀਤ ਕਰ ਰਹੀ ਹੈ। ਚਾਰ ਸ਼ਖ਼ਸ ਉਸ ਦੇ ਵਾਲ ਸੰਵਾਰਦੇ ਹਨ। ਹਰ ਹਫ਼ਤੇ ਆਈਬ੍ਰੋਅ ਬਣਾ ਰਹੀ ਹੈ। 6 ਤੋਂ 7.30 ਵਜੇ ਸਵੇਰੇ ਉਹ ਜਿਮ ਜਾ ਰਹੀ ਹੈ। ਇਕ ਟੀਮ ਉਸ ਦਾ ਪਹਿਰਾਵਾ ਡਿਜ਼ਾਈਨ ਕਰ ਰਹੀ ਹੈ। 25 ਵਿਅਕਤੀ ਸੋਨਮ ਨੂੰ ਤਿਆਰ ਕਰਨ ‘ਚ ਯੋਗਦਾਨ ਦੇ ਰਹੇ ਹਨ। ਅਨੰਦ ਆਹੂਜਾ ਦੇ ਘਰ ਦਾ ਸ਼ਿੰਗਾਰ ਬਣਨ ਜਾ ਰਹੀ ਸੋਨਮ ਕਪੂਰ ਨੂੰ ਪਿਤਾ ਅਨਿਲ ਕਪੂਰ ‘ਜ਼ਿਰਾਫ਼’ ਕਹਿ ਕੇ ਪੁਕਾਰਦੇ ਹਨ ਤੇ ‘ਧੀਆਂ ਧਨ ਬੇਗਾਨਾ’ ਪੰਜਾਬੀ ਅਖਾਣ ਵੀ ਸੁਣਾਉਂਦੇ ਹਨ ਤੇ ਸੋਨਮ ਕਪੂਰ ਵੀ ਸਹੁਰੇ ਘਰ ਜਾਣ ਲਈ ਪੂਰਾ ਚਾਅ ਪ੍ਰਗਟ ਕਰ ਰਹੀ ਹੈ। ਆਖਿਰ ਕੁੜੀ ਦੀ ਤਮੰਨਾ ਵੀ ਤਾਂ ਸੁਪਨੇ ਦਾ ਰਾਜਕੁਮਾਰ ਮਿਲਣ ‘ਤੇ ਸਹੁਰੇ ਘਰ ਜਾਣ ਦੀ ਹੁੰਦੀ ਹੈ।