‘ਸਹਾਰਾ ਰੱਬ ਦਾ’ ਗੀਤ ਨਾਲ ਚਰਚਾ ‘ਚ ਆਇਆ ਗੀਤਕਾਰ ਤਾਰੀ ਢੰਡੋਵਾਲੀਆ

tariਜਲੰਧਰ ਜਿਲ੍ਹੇ ਦੇ ਮਸ਼ਹੂਰ ਕਸਬਾ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਢੰਡੋਵਾਲ ਦੀਆਂ ਗਲੀਆਂ ‘ਚ ਪੈਦਾ ਹੋ ਕੇ ਜਵਾਨ ਹੋਇਆ ਗੀਤਕਾਰ ਤਾਰੀ ਢੰਡੋਵਾਲੀਆ ਬੇਸ਼ੱਕ ਜਿੰਦਗੀ ਦੇ 25 ਕੁ ਸਾਲ ਇਟਲੀ ‘ਚ ਟਰੱਕ ਡਰਾਇਵਰੀ ਕਰਨ ਤੋਂ ਬਾਅਦ ਗੋਰਿਆਂ ਦੀ ਧਰਤੀ ਇੰਗਲੈਂਡ ਜਾ ਵੱਸਿਆ ਹੈ, ਪਰ ਉਸਦੇ ਗੀਤਾਂ ‘ਚ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਝਲਕ ਵੇਖਣ ਨੂੰ ਮਿਲਦੀ ਹੈ। ਇਕ ਬੇਟੀ ਤੇ ਦੋ ਪੁੱਤਰਾਂ ਦਾ ਪਿਤਾ ਆਪਣੀ ਹਮਸਫਰ ਨਾਲ ਸ਼ਾਨਮਈ ਜੀਵਨ ਬਤੀਤ ਕਰਨ ਤੇ ਰੱਬ ਦੀ ਰਜ੍ਹਾ ‘ਚ ਰਹਿਣ ਵਾਲਾ ਸਤਿਕਾਰਯੋਗ ਸਖਸ਼ੀਅਤ ਵਜੋ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਲਿਖੇ ਗੀਤ ਲੱਚਰਤਾ ਤੋਂ ਕੋਹਾਂ ਦੂਰ ਪੰਜਾਬੀਆਂ ਦੇ ਖੁੱਲੇ ਸੁਭਾਅ ਦੀਆਂ ਬਾਤਾਂ ਪਾਉਂਦੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਉਹ ਆਪਣੇ ਗੀਤਾਂ ਨੂੰ ਹਿੱਟ ਹੋਣ ਦੀ ਮਨਸ਼ਾ ਨਾਲ ਨਹੀਂ ਬਲਕਿ ਆਪਣੀ ਰੂਹ ਦੀ ਖੁਰਾਕ ਪੂਰੀ ਕਰਨ ਲਈ ਲਿਖਦਾ ਹੈ। ਉਸ ਦੇ ਲਿਖੇ ਗੀਤਾਂ ਦੇ ਬੋਲ ਲੋਕ ਕਚਿਹਰੀ ਵਿਚ ਪ੍ਰਵਾਨ ਚੜ੍ਹ ਰਹੇ ਹਨ।
ਇੰਨੀ ਦਿਨੀਂ ਤਾਰੀ ਦੀ ਕਲਮ ਤੋਂ ਨਿਕਲਿਆ ਗੀਤ ‘ਸਹਾਰਾ ਰੱਬ ਦਾ’, ਪੂਰੀ ਵਾਹ ਵਾਹ ਖੱਟ ਰਿਹਾ ਹੈ। ਗੀਤ ਵਿਚਲੀਆਂ ਲਾਈਨਾਂ ਨੂੰ ਸੁਣ ਕੇ ਆਪ ਮੁਹਾਰੇ ਪਤਾ ਲੱਗਦਾ ਹੈ ਕਿ ਉਹ ਕਿਸ ਪੀੜ੍ਹੀ ਦਾ ਗੀਤਕਾਰ ਹੈ। ਉਸਦੇ ਇਸ ਗੀਤ ਨੂੰ ਜੈਲੇ ਸ਼ੇਖੂਪੁਰੀਏ ਨੇ ਮਿੱਠੜੀ ਅਵਾਜ ਵਿਚ ਗਾ ਕੇ ਬੱਲੇ ਬੱਲੇ ਕਰਵਾਈ ਹੈ। ਪ੍ਰਮਾਤਮਾ ਦੀ ਕ੍ਰਿਪਾ ਸਦਕੇ ਯਾਰਾਂ ਦਾ ਯਾਰ ਤਾਰੀ ਢੰਡੋਵਾਲੀਆ ਜਿੱਥੇ ਵੀ ਜਾਵੇ ਵੱਸਦਾ ਰਹੇ ਤੇ ਉਸਦੇ ਲਿਖੇ ਗੀਤ ਲੋਕ ਗੀਤਾ ਵਾਂਗ ਗੂੰਜਦੇ ਰਹਿਣ!
– ਸਾਬੀ ਚੀਨੀਆਂ