ਸਾਰਾ ਦੇ ਨਖਰਿਆਂ ਤੋਂ ਪ੍ਰੇਸ਼ਾਨ ਹੈ ਕੇਦਾਰਨਾਥ ਦਾ ਸਟਾੱਫ਼

saraਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਇਨੀਂ ਦਿਨੀਂ ਆਪਣੀ ਬਾਲੀਵੁਡ ਡੇਬਿਊ ਫਿਲਮ ਕੇਦਾਰਨਾਥ ਦੀ ਸ਼ੂਟਿੰਗ ਕਰ ਰਹੀ ਹੈ। ਸਾਰਾ ਦੀ ਇਹ ਪਹਿਲੀ ਫਿਲਮ ਹੈ, ਪ੍ਰੰਤੂ ਉਸਦੇ ਨਖਰੇ ਹੁਣ ਤੋਂ ਹੀ ਕਿਸੇ ਏ ਲਿਸਟ ਦੀਆਂ ਅਭਿਨੇਤਰੀਆਂ ਤੋਂ ਘੱਟ ਨਹੀਂ ਨਜ਼ਰ ਆ ਰਹੇ। ਉਹ ਫਿਲਮ ਦੇ ਸੈੱਟ ਉੱਤੇ ਵਕਤ ‘ਤੇ ਨਹੀਂ ਪਹੁੰਚਦੀ। ਇਹੀ ਨਹੀਂ, ਉਹ ਆਪਣੇ ਅਭਿਨੈ ਤੋਂ ਜਿਆਦਾ ਇਸ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦੇ ਰਹੀ ਹੈ ਕਿ ਉਸਦੇ ਕੱਪੜੇ ਅਤੇ ਗਹਿਣੇ ਠੀਕ ਹਨ ਜਾਂ ਨਹੀਂ। ਉਹ ਆਪਣੇ ਫੈਸ਼ਨ ਪ੍ਰਤੀ ਵਧੇਰੇ ਭਾਵੁਕ ਰਹਿੰਦੀ ਹੈ। ਜਦੋਂ ਫ਼ਿਲਮ ਦਾ ਨਿਰਦੇਸ਼ਕ ਅਭਿਸ਼ੇਕ ਕਪੂਰ ਉਸਨੂੰ ਫੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦਾ ਫੋਨ ਕਾਫ਼ੀ ਵਿਅਸਤ ਰਹਿੰਦਾ ਹੈ। ਜਿਸ ਕਾਰਨ ਅਭਿਸ਼ੇਕ ਵੀ ਉਸ ਨਾਲ ਨਾਰਾਜ ਹੈ। ਫ਼ਿਲਮ ਦਾ ਸਾਰਾ ਸਟਾਫ ਹੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੈ, ਸਭ ਦਾ ਇਹੀ ਸੋਚਣਾ ਹੈ ਕਿ ਪਹਿਲੀ ਫਿਲਮ ਵਿਚ ਹੀ ਸਾਰਾ ਇੰਨ੍ਹੇ ਨਖਰੇ ਕਰ ਰਹੀ ਹੈ, ਤਾਂ ਪਤਾ ਨਹੀਂ ਅੱਗੇ ਜਾ ਕੇ ਕੀ ਹੋਵੇਗਾ? ਕੇਦਾਰਨਾਥ ਇਕ ਪ੍ਰੇਮ ਕਹਾਣੀ ਦੇ ਉੱਤੇ ਅਧਾਰਿਤ ਫ਼ਿਲਮ ਹੈ ਅਤੇ ਸੁਸ਼ਾਂਤ ਸਿੰਘ ਰਾਜਪੂਤ ਇਸ ਵਿਚ ਲੀਡ ਰੋਲ ਵਿੱਚ ਹਨ। ਫਿਲਮ ਕੇਦਾਰਨਾਥ ਅਗਲੇ ਸਾਲ ਜੂਨ ਵਿੱਚ ਰਿਲੀਜ ਹੋਵੇਗੀ। 23 ਸਾਲਾ ਸਾਰਾ ਇਸ ਫ਼ਿਲਮ ਤੋਂ ਡੇਬਿਊ ਕਰ ਰਹੀ ਹੈ, ਜਦਕਿ ਬਾੱਲੀਵੁੱਡ ਵਿਚ ਇਹ ਸਮਾਂ ਜਿਆਦਾ ਮੰਨਿਆ ਜਾਂਦਾ ਹੈ। ਇਸਦਾ ਇਕ ਕਾਰਨ ਇਹ ਹੈ ਕਿ ਸੈਫ਼ ਅਲੀ ਖਾਨ ਚਾਹੁੰਦੇ ਸਨ ਕਿ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਸਾਰਾ ਆਪਣੀ ਪੜ੍ਹਾਈ ਪੂਰੀ ਕਰੇ। ਸਾਰਾ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਗਰੇਜੁਏਸ਼ਨ ਕੀਤੀ ਹੈ।