ਸਾਹਿਤ ਸੁਰ ਸੰਗਮ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਜਾਵੇਗਾ ਸਨਮਾਨ

bilaਮਿਲਾਨ (ਇਟਲੀ) 12 ਮਈ (ਢਿੱਲੋਂ, ਕੈਂਥ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੇਂ ਸਮੇਂ ‘ਤੇ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ। ਜਿਸਦਾ ਮੁੱਖ ਮਕਸਦ ਸਾਫ਼ ਸੁਥਰੀ ਗਾਇਕੀ, ਸਾਫ਼ ਸੁਥਰਾ ਸਾਹਿਤ ਅਤੇ ਸਾਫ਼ ਸੁਥਰੀ ਅਦਾਕਾਰੀ ਅਤੇ ਹੋਰ ਵੀ ਚੰਗੇ ਕੰਮਾਂ ਨੂੰ ਹੁਲਾਰਾ ਦੇਣਾ ਅਤੇ ਸਮਾਜ ਵਿੱਚ ਇਹਨਾਂ ਕੰਮਾਂ ਦੀ ਤਈਦ ਕਰਨਾ ਹੈ। ਇਸੇ ਤਰਾਂ ਫਿਲਮਾਂ ਅਤੇ ਗੀਤਾਂ ਵਿੱਚ ਸਾਫ਼ ਸੁਥਰੇ ਅਕਸ ਵਾਲੇ ਪਰਿਵਾਰਕ ਅਤੇ ਪੂਰਨ ਗੁਰਸਿੱਖ ਵਾਲੇ ਭਿੰਨ ਭਿੰਨ ਅਭਿਨੈ ਕਰਨ ਵਾਲੇ ਅਦਾਕਾਰ ਅੰਿਮ੍ਰਤਪਾਲ ਸਿੰਘ ਬਿੱਲਾ (ਬਿੱਲਾ ਭਾਜੀ) ਦਾ ਸਨਮਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਿੱਲਾ ਜੀ ਅੱਜਕੱਲ੍ਹ ਇਟਲੀ ਵਿੱਚ ਆਪਣੀ ਨਵੀਂ ਫਿਲਮ “ਅਕਾਲ ਪੁਰਖ ਕੀ ਫੌਜ” ਦੀ ਪ੍ਰਮੋਸ਼ਨ ਲਈ ਯੂਰਪ ਦੇ ਦੌਰੇ ‘ਤੇ ਹਨ। ਇਹ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਇੱਕ ਪ੍ਰੈਸ ਨੋਟ ਰਾਂਹੀ ਦਿੰਦਿਆਂ ਕਿਹਾ ਕਿ ਬਿੱਲਾ ਭਾਜੀ ਲੰਮੇ ਸਮੇਂ ਤੋਂ ਆਪਣੀ ਆਕਰਸ਼ਕ ਅਤੇ ਪਰਿਵਾਰਕ ਅਦਾਕਾਰੀ ਦੁਆਰਾ ਸਮੂਹ ਪੰਜਾਬੀ ਦਰਸ਼ਕਾਂ ਦੇ ਹਰਮਨ ਪਿਆਰੇ ਅਦਾਕਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਸਾਹਿਤ ਸੁਰ ਸੰਗਮ ਸਭਾ ਇਟਲੀ ਉਹਨਾਂ ਦਾ ਇਹ ਸਨਮਾਨ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰੇਗੀ।