ਸਾਜ਼ੀਆ ਜੱਜ ਦਾ ਧਾਰਮਿਕ ਗੀਤ ‘ਕੌਮ ਦੀ ਨਿਸ਼ਾਨੀ’ ਖਾਲਸੇ ਦੇ ਜਨਮ ਦਿਹਾੜੇ ਮੌਕੇ ਸਿੱਖ ਸੰਗਤਾਂ ਦੇ ਸਨਮੁੱਖ

saziaਰੋਮ (ਇਟਲੀ) 12 ਅਪ੍ਰੈਲ (ਕੈਂਥ) – ਆਪਣੀ ਸ਼ੁਰੀਲੀ ਅਤੇ ਦਮਦਾਰ ਅਵਾਜ਼ ਰਾਹੀਂ ਦੁਨੀਆ ਭਰ ਦੇ ਪੰਜਾਬੀ ਸਰੋਤਿਆਂ ਦੇ ਦਿਲਾਂ ਉੱਪਰ ਪੰਜਾਬੀ ਸੰਗੀਤ ਦੀ ਡੂੰਘੀ ਛਾਪ ਛੱਡਣ ਵਾਲੀ ਭੋਲੇ ਜਿਹੇ ਚਿਹਰੇ ਵਾਲੀ ਯੂਰਪ ਦੀ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸਾਜ਼ੀਆ ਜੱਜ ਹਮੇਸ਼ਾਂ ਹੀ ਕੁਝ ਵਧੀਆ ਅਤੇ ਚੰਗਾ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਇਸ ਵਾਰ ਉਹ ਜਿਸ ਗੀਤ ਨੂੰ ਆਪਣੇ ਸਰੋਤਿਆਂ ਦੇ ਸਨਮੁੱਖ ਕਰਨ ਜਾ ਰਹੀ ਹੈ, ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ। ਪ੍ਰੈੱਸ ਨੂੰ ਫੋਨ ਉੱਪਰ ਆਪਣੇ ਇਸ ਗੀਤ ਸੰਬਧੀ ਜਾਣਕਾਰੀ ਦਿੰਦਿਆਂ ਸਾਜ਼ੀਆ ਜੱਜ ਨੇ ਕਿਹਾ ਕਿ, ਇਸ ਵਾਰ ਮਹਾਨ ਖਾਲਸੇ ਦੇ ਜਨਮ ਦਿਹਾੜੇ ਮੌਕੇ ਉਹ ਆਪਣਾ ਗੀਤ ‘ਕੌਮ ਦੀ ਨਿਸ਼ਾਨੀ’ ਲੈਕੇ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੀ ਹੈ, ਜੋ ਕਿ ਪੰਥ ਰਿਕਾਰਡ ਵੱਲੋਂ ਵਰਲਡ ਵਾਈਡ ਪੇਸ਼ ਕੀਤਾ ਜਾ ਰਿਹਾ ਹੈ। ਮਹਾਨ ਸਿੱਖ ਧਰਮ ਦੇ ਵਿਲੱਖਣ ਤੇ ਗੌਰਵਮਈ ਇਤਿਹਾਸ ਨਾਲ ਸਬੰਧਿਤ ਇਹ ਗੀਤ ਵਿਸ਼ਵ ਪ੍ਰਸਿੱਧ ਗੀਤਕਾਰ ਜੰਡੂ ਲਿਤਰਾਂ ਵਾਲਿਆਂ ਨੇ ਲਿਖਿਆ ਹੈ, ਜਦੋਂ ਕਿ ਇਸ ਨੂੰ ਸੰਗੀਤ ਦੇ ਮੋਤੀਆਂ ਵਿੱਚ ਸੰਗੀਤ ਸਮਰਾਟ ਤੇਜਵੰਤ ਕਿੱਟੂ ਹੁਰਾਂ ਨੇ ਪਰੋਇਆ ਹੈ। ਇਸ ਗੀਤ ਦਾ ਵੀਡੀਓ ਸ਼੍ਰੀ ਵਰਿੰਦਰ ਤੇਜੇ ਨੇ ਬਹੁਤ ਵੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਹੈ। ਗੀਤ ਕੌਮ ਦੀ ਨਿਸ਼ਾਨੀ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਮੁੱਚੀਆਂ ਸਿੱਖ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਵੇਗਾ। ਲੋਕ ਗਾਇਕਾ ਸਾਜ਼ੀਆ ਜੱਜ ਨੇ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ, ਸਿੱਖ ਸੰਗਤਾਂ ਗੀਤ ਕੌਮ ਦੀ ਨਿਸ਼ਾਨੀ ਨੂੰ ਇੱਕ ਵਾਰ ਜ਼ਰੂਰ ਸੁਣਨ ਅਤੇ ਵੱਧ ਤੋਂ ਵੱਧ ਸਾਂਝਾ ਕਰਨ, ਤਾਂ ਜੋ ਭਵਿੱਖ ਵਿੱਚ ਹੋਰ ਵੀ ਮਹਾਨ ਸਿੱਖ ਧਰਮ ਅਤੇ ਖਾਲਸੇ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਵਿਦੇਸ਼ਾਂ ਵਿੱਚ ਜਨਮੀ ਪੰਜਾਬੀ ਪੀੜ੍ਹੀ ਨੂੰ ਗੀਤਾਂ ਰਾਹੀਂ ਦੱਸਿਆ ਜਾ ਸਕੇ।